ਜਰਮਨੀ ਦਾ ਇੱਕ ਰਾਜ ਬਾਵੇਰੀਆ ਹੈ। ਇੱਥੇ ਪੁਲਿਸ ਵਾਲੇ ਇਨ੍ਹੀਂ ਦਿਨੀਂ ਬਿਨਾਂ ਪੈਂਟ ਦੇ ਹੀ ਘੁੰਮ ਰਹੇ ਹਨ। ਤੁਸੀਂ ਇਸ ਨੂੰ ਸਹੀ ਪੜ੍ਹਿਆ। ਉਨ੍ਗਾਂ ਨੇ ਰੋਸ ਵਜੋਂ ਪੈਂਟ ਨਾ ਪਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, ਸੂਬੇ ਦੇ ਪੁਲਿਸ ਵਿਭਾਗ ਦੀ ਵਰਦੀ ਦੇ ਸਟਾਕ ਵਿੱਚ ਵੱਡੀ ਕਮੀ ਆਈ ਹੈ।


ਜਰਮਨ ਪੁਲਿਸ ਯੂਨੀਅਨ (DPolG) ਨੇ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ। ਵੀਡੀਓ 'ਚ ਆਪਣੀ BMW ਕਾਰ 'ਚ ਬੈਠੇ ਦੋ ਪੁਲਿਸ ਅਧਿਕਾਰੀ ਇੱਕ-ਦੂਜੇ ਨੂੰ ਪੁੱਛ ਰਹੇ ਹਨ ਕਿ ਤੁਸੀਂ ਵਰਦੀ ਦਾ ਇੰਤਜ਼ਾਰ ਕਦੋਂ ਤੋਂ ਕਰ ਰਹੇ ਹੋ? ਇਸ 'ਤੇ ਦੂਜੇ ਅਧਿਕਾਰੀ ਨੇ ਜਵਾਬ ਦਿੱਤਾ ਕਿ ਉਹ ਲਗਭਗ ਛੇ ਮਹੀਨਿਆਂ ਤੋਂ ਉਡੀਕ ਕਰ ਰਹੇ ਹਨ। ਇਸ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀ ਕਾਰ ਤੋਂ ਹੇਠਾਂ ਉਤਰਦੇ ਹਨ ਤਾਂ ਉਹ ਬਿਨਾਂ ਪੈਂਟ ਦੇ ਦਿਖਾਈ ਦਿੰਦੇ ਹਨ।


ਜਰਮਨ ਨਿਊਜ਼ ਆਰਗੇਨਾਈਜ਼ੇਸ਼ਨ ਡੀ ਡਬਲਿਊ ਦੀ ਰਿਪੋਰਟ ਮੁਤਾਬਕ ਬਾਵੇਰੀਅਨ ਪੁਲਿਸ (ਡੀਪੀਓਐਲਜੀ) ਦੇ ਮੁਖੀ ਯੂਜੇਨ ਕੁਹਨਲਾਨ ਨੇ ਇਸ ਸਮੱਸਿਆ 'ਤੇ ਕਿਹਾ, "ਇਹ ਇੱਕ ਅਪ੍ਰੈਲ ਫੂਲ ਦੇ ਮਜ਼ਾਕ ਵਾਂਗ ਜਾਪਦਾ ਹੈ। ਇਸ ਵਿੱਚ ਹੱਸਣ ਯੋਗ ਕੁਝ ਨਹੀਂ ਹੈ। ਵਰਦੀ ਦੀ ਸਮੱਸਿਆ ਬਹੁਤ ਪੁਰਾਣੀ ਹੈ। 


ਸਰਕਾਰ ਨੇ ਸਮੱਸਿਆ ਨੂੰ ਮੰਨਿਆ


ਸਰਕਾਰ ਵੀ ਇਸ ਸਮੱਸਿਆ ਨੂੰ ਮੰਨਦੀ ਹੈ। ਜਰਮਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ, 3 ਅਪ੍ਰੈਲ ਨੂੰ ਵਰਦੀ ਦੇ ਸਟਾਕ ਦੀ ਸਮੱਸਿਆ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਵਰਦੀਆਂ ਅਤੇ ਹੋਰ ਹਿੱਸਿਆਂ ਦੀ ਸਪਲਾਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਇੱਕ ਵੱਡੀ ਸਮੱਸਿਆ ਹੈ। ਮੰਤਰਾਲੇ ਨੇ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਦੇ ਤਰਫੋਂ ਅੱਗੇ ਕਿਹਾ ਗਿਆ, "ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ, ਭਾਵੇਂ ਇਸ ਲਈ ਹੋਰ ਪੈਸਾ ਵੀ ਖਰਚ ਕਰਨਾ ਪਵੇ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।