ਕੋਰੋਨਾ ਵੈਕਸੀਨ: ਰੂਸੀ ਸਿਹਤ ਮੰਤਰਾਲੇ ਨੇ ਗਮਾਲਿਆ ਇੰਸਟੀਟਿਊਟ ਆਫ ਐਪਿਡੋਮੈਲੋਜੀ ਤੇ ਮਾਇਕ੍ਰੋਬਾਇਓਲੌਜੀ ਨੇ ਸਲਾਹ ਦਿੱਤੀ ਹੈ ਕਿ ਸਪੂਤਨਿਕ ਵੈਕਸੀਨ ਦਾ ਹਰ ਡੋਜ਼ ਲੈਂ ਤੋਂ ਬਾਅਦ ਘੱਟੋ ਘੱਟ ਤਿੰਨ ਦਿਨ ਤਕ ਸ਼ਰਾਬ ਦਾ ਸੇਵਨ ਨਾ ਕਰੋ। ਸੰਸਥਾ ਦੇ ਨਿਰਦੇਸ਼ਕ ਅਲੈਕਜੈਂਡਰ ਗਿੰਟਸਬਰਗ ਨੇ ਕਿਹਾ ਅਸੀਂ ਪੂਰਨ ਸ਼ਰਾਬ ਪਾਬੰਦੀ ਦੀ ਗੱਲ ਨਹੀਂ ਕਰ ਰਹੇ। ਪਰ ਇਕ ਕੰਟਰੋਲ ਰੋਕ ਲੋੜੀਂਦੀ ਹੈ। ਇਹ ਸਿਰਫ਼ ਸਪੂਤਨਿਕ ਹੀ ਨਹੀਂ ਕਿਸੇ ਵੀ ਕੋਰੋਨਾ ਵੈਕਸੀਨ ਲਈ ਕਾਰਗਰ ਸਲਾਹ ਹੈ।


ਗਿੰਟਸਬਰਗ ਦੇ ਮੁਤਾਬਕ ਇਹ ਸਮਝਣਾ ਜ਼ਰੂਰੀ ਹੈ ਕਿ ਸ਼ਰਾਬ ਸਰੀਰ ਦੀ ਇਮਿਊਨਿਟੀ ਸਮਰੱਥਾ ਨੂੰ ਘਟਾ ਦਿੰਦੀ ਹੈ। ਅਜਿਹੇ 'ਚ ਕੋਵਿਡ ਰੋਕੂ ਟੀਕੇ ਦਾ ਅਸਰ ਘਟ ਜਾਂਦਾ ਹੈ। ਸਗੋਂ ਬੇਅਸਰ ਹੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੋਵਿਡ ਦਾ ਟੀਕਾ ਲੈਣ ਦੇ 42 ਦਿਨ ਤਕ ਕਿਸੇ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਕਰਨ ਵੀ ਦਵਾਈ ਦਾ ਸੇਵਨ ਵੀ ਠੀਕ ਨਹੀਂ ਹੈ। ਤਾਂ ਕਿ ਕੋਵਿਡ 19 ਦੇ ਖਿਲਾਫ ਪ੍ਰਤੀਰੋਧਕ ਸਮਰੱਥਾ ਬਣਾਉਣ 'ਚ ਮੁਸ਼ਕਿਲ ਨਾ ਹੋਵੇ। ਇਹ ਮਾਪਦੰਡ ਹੈ ਕਿਸੇ ਵੀ ਸਥਿਤੀ 'ਚ ਪ੍ਰਭਾਵੀ ਹੈ।


ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੁਨੀਆਂ ਭਰ 'ਚ ਫੈਲ ਰਿਹਾ ਹੈ। ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਦੇ ਲੋਕ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਰੂਸ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰੂਸ ਦੀ ਰਾਜਧਾਨੀ ਮਾਸਕੋ 'ਚ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਜਾਣਕਾਰੀ ਦੇ ਲਈ ਇਹ ਵੈਕਸੀਨ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜਿੰਨ੍ਹਾਂ ਦੇ ਇਨਫੈਕਟਡ ਹੋਣ ਦਾ ਖਤਰਾ ਜ਼ਿਆਦਾ ਹੈ।


ਹਾਲ ਹੀ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਵੱਡੇ ਪੱਧਰ 'ਤੇ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਰੂਸ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰੂਸ ਦੀ ਰਾਜਧਾਨੀ ਮਾਸਕੋ 'ਚ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਇਹ ਵੈਕਸੀਨ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਦੇ ਇਨਫੈਕਟਡ ਹੋਣ ਦਾ ਖਤਰਾ ਜ਼ਿਆਦਾ ਹੈ।


ਅੰਦੋਲਨ ਦੌਰਾਨ ਦੋ ਹਫ਼ਤਿਆਂ 'ਚ 15 ਕਿਸਾਨਾਂ ਦੀ ਮੌਤ ਪਰ ਕੇਂਦਰ ਨਹੀਂ ਹੋਇਆ ਟਸ ਤੋਂ ਮਸ


ਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ