ਨਿਊਜ਼ੀਲੈਂਡ: ਇੱਥੋਂ ਦੇ ਕ੍ਰਾਈਸਟ ਚਰਚ ‘ਚ ਮੌਜ਼ੂਦ ਦੋ ਮਸਜਿਦਾਂ ‘ਤੇ ਹੋਈ ਫਾਇਰਿੰਗ ਦੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਜੈਸਿੰਡਾ ਅਰਡਰਨ ਨੇ ਇਸ ਘਟਨਾ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਕਿਹਾ ਹੈ। ਇਸ ਹਮਲੇ ‘ਚ ਹੁਣ ਤੱਕ ਨੌਂ ਲੋਕਾਂ ਦੀ ਮੌਤ ਦੀ ਖ਼ਬਰ ਹੈ।


ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ, “ਇਹ ਨਿਊਜ਼ੀਲੈਂਡ ਦੇ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ ਹੈ। ਇਹ ਹਿੰਸਾ ਦਾ ਇੱਕ ਖ਼ੌਫਨਾਕ ਕੰਮ ਸੀ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤ ਹੈ ਪਰ ਮੇਰੇ ਕੋਲ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।”


ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਮਸਜ਼ਿਦ ‘ਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਕੁਝ ਖਿਡਾਰੀ ਵੀ ਮੌਜੂਦ ਸੀ ਜੋ ਸੁਰੱਖਿਅਤ ਹਨ। ਇਸ ਦੀ ਜਾਣਕਾਰੀ ਖੁਦ ਕ੍ਰਿਕਟਰ ਤਮੀਮ ਇਕਬਾਲ ਖ਼ਾਨ ਨੇ ਟਵੀਟ ਕਰਕੇ ਦਿੱਤੀ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ‘ਚ ਹੋਣ ਵਾਲਾ ਤੀਜਾ ਵਨਡੇਅ ਦੋਵੇਂ ਦੇਸ਼ਾਂ ਦੀ ਕ੍ਰਿਕਟ ਬੋਰਡ ਨੇ ਰੱਦ ਕਰ ਦਿੱਤਾ ਹੈ।