ਨਿਊਯਾਰਕ: ਅਮਰੀਕਾ ਦੇ ਕਈ ਸ਼ਹਿਰਾਂ 'ਚ ਬੀਤੀ ਰਾਤ ਹਿੰਸਕ ਪ੍ਰਦਰਸ਼ਨ ਹੋਏ। ਔਰਗਨ ਦੇ ਪੋਰਟਲੈਂਡ 'ਚ ਕੋਰਟਹਾਊਸ ਦੇ ਬਾਹਰ ਅਮਰੀਕੀ ਏਜੰਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਕਾਰਨ ਥਾਣੇ 'ਚ ਸ਼ਰਨ ਲੈਣੀ ਪਈ। ਕੈਲੇਫੋਰਨੀਆ ਅਤੇ ਵਰਜੀਨੀਆ 'ਚ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।


ਟੈਕਸਾਸ ਦੇ ਆਸਿਟਨ 'ਚ ਇਕ ਪ੍ਰਦਰਸ਼ਨਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਸ਼ਮਦੀਦਾਂ ਮੁਤਾਬਕ ਇਹ ਸ਼ਖਸ ਪ੍ਰਦਰਸ਼ਨ 'ਚ ਦਾਖਲ ਹੋਈ ਇਕ ਕਾਰ ਕੋਲ ਪਹੁੰਚਿਆ ਸੀ। ਸ਼ਨੀਵਾਰ ਤੇ ਐਤਵਾਰ ਦੀ ਅਸ਼ਾਂਤੀ ਨਸਲੀ ਬੇਇਨਸਾਫੀ ਤੇ ਰੰਗ ਦੇ ਆਧਾਰ ਤੇ ਲੋਕਾਂ ਨਾਲ ਪੁਲਿਸ ਦੇ ਵਤੀਰੇ ਨੂੰ ਲੈਕੇ ਕਈ ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਤੋਂ ਪੈਦਾ ਹੋਈ ਸੀ। ਬੀਤੀ 25 ਮਈ ਨੂੰ ਮਿਨਿਆਪੋਲਿਸ 'ਚ ਜੌਰਜ ਫਲੋਇਡ ਦੀ ਪੁਲਿਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ ਸੀ।

ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ

ਸਿਆਟਿਲ 'ਚ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਥਾਣੇ 'ਚ ਸ਼ਰਣ ਲੈਣੀ ਪਈ। ਕਿਉਂਕਿ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਕੈਪੀਟਲ ਹਿਲ ਇਲਾਕੇ 'ਚ ਪਹੁੰਚ ਗਏ ਸਨ। ਕੈਲੇਫੋਰਨੀਆ ਦੇ ਆਕਲੈਂਡ 'ਚ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਇਕ ਅਦਾਲਤ 'ਚ ਅੱਗ ਲਾ ਦਿੱਤੀ। ਪੁਲਿਸ ਥਾਣੇ ਨੂੰ ਤਬਾਹ ਕਰ ਦਿੱਤਾ ਤੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ।

ਦੁਨੀਆਂ ਭਰ 'ਚ ਕੋਰੋਨਾ ਨਾਲ 6.50 ਲੱਖ ਮੌਤਾਂ, ਇਕ ਕਰੋੜ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ