Russia-Ukraine War: ਯੂਕਰੇਨ-ਰੂਸ 'ਚ ਵਿਚਾਲੇ ਜੰਗ ਛਿੜ ਗਈ ਹੈ। ਇਸ ਦੌਰਾਨ ਪੁਤਿਨ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟਣ ਲਈ ਕਹਿ ਦਿੱਤਾ ਹੈ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ। ਏਐਫਪੀ ਮੁਤਾਬਕ ਪੁਤਿਨ ਨੇ ਯੂਕਰੇਨ 'ਤੇ ਫੌਜੀ ਕਰਵਾਈ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਰੂਸ ਦਾ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਕੋਈ ਬਾਹਰੀ ਖਤਰਾ ਹੁੰਦਾ ਹੈ ਤਾਂ ਉਸ ਦਾ ਫੌਰਨ ਜਵਾਬ ਦਿੱਤਾ ਜਾਵੇਗਾ।



ਇਸ ਨਾਲ ਹੀ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਕੋਲ 2 ਲੱਖ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਉਧਰ ਯੂਕਰੇਨ ਦੀ ਰਾਜਧਾਨੀ ਕੀਵ 'ਚ ਧਮਾਕਿਆਂ ਦੀਆਂ ਆਵਾਜ਼ਾ ਸੁਣੀਆਂ ਜਾ ਰਹੀਆਂ ਹਨ। ਵਿਸਫੋਟ ਦੀ ਆਵਾਜ਼ ਕ੍ਰੇਮਟੋਸਕਰ ਤੇ ਯੂਕਰੇਨ ਦੇ ਤੀਜੇ ਸਭ ਤੋਂ ਵੱਡੇ ਸ਼ਹਸ ਓਡੇਸਸਾ 'ਚ ਸੁਣਾਈ ਦਿੱਤੀ ਹੈ।

ਪੁਤਿਨ ਬੋਲੇ-ਯੂਕਰੇਨ 'ਤੇ ਕਬਜ਼ਾ ਨਹੀਂ ਮਕਸਦ
ਪੁਤਿਨ ਨੇ ਕਿਹਾ ਕਿ ਜੋ ਕੋਈ ਸਾਡੇ ਵਿਚਕਾਰ ਦਖਲਅੰਦਾਜ਼ੀ ਕਰੇਗਾ ਜਾਂ ਸਾਡੇ ਲੋਕਾਂ ਲਈ ਖਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੂਸ ਦੀ ਪ੍ਰਤੀਕਿਰਿਆ ਤਤਕਾਲ ਹੋਵੇਗੀ ਤੇ ਤੁਹਾਨੂੰ ਅਜਿਹੇ ਨਤੀਜਿਆਂ ਵੱਲ ਲੈ ਜਾਵੇਗੀ ਜੋ ਤੁਸੀਂ ਆਪਣੇ ਇਤਿਹਾਸ 'ਚ ਪਹਿਲਾਂ ਕਦੀ ਅਨੁਭਵ ਨਹੀਂ ਕੀਤਾ ਹੋਵੇਗਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਯੂਕਰੇਨ 'ਚ ਸਾਡੀਆਂ ਯੋਜਨਾਵਾਂ 'ਚ ਯੂਕਰੇਨ ਦੇ ਖੇਤਰ 'ਚ ਕਬਜ਼ਾ ਕਰਨਾ ਸ਼ਾਮਲ ਨਹੀਂ ਹੈ। ਪੁਤਿਨ ਨੇ ਟੈਲੀਵਿਜ਼ਨ 'ਤੇ ਇਕ ਸੰਬੋਧਨ 'ਚ ਕਿਹਾ ਕਿ ਯੂਕਰੇਨ ਦੁਆਰਾ ਪੇਸ਼ ਕੀਤੇ ਜਾ ਰਹੇ ਖਤਰਿਆਂ ਦੇ ਜਵਾਬ 'ਚ ਇਹ ਕਾਰਵਾਈ ਕੀਤਾ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਖੂਨ-ਖਰਾਬੇ ਲਈ ਯੂਕਰੇਨ ਦਾ ਸ਼ਾਸਨ ਜ਼ਿੰਮੇਵਾਰ ਹੈ। ਪੁਤਿਨ ਨੇ ਹੋਰ ਦੇਸ਼ਾਂ ਨੂੰ ਆਗਾਹ ਕੀਤਾ ਕਿ ਰੂਸੀ ਕਾਰਵਾਈ 'ਚ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਦੇ ਯਤਨ ਦੇ ਅਜਿਹੇ ਨਤੀਜੇ ਹੋਣਗੇ ਜੋ ਉਨ੍ਹਾਂ ਨੇ ਪਹਿਲਾਂ ਕਦੀ ਦੇਖੇ ਹੋਣਗੇ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904