Russia Ukraine Conflict : ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ ਵੱਲੋਂ ਯੁੱਧ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਯੂਕਰੇਨ ਵੱਡੇ ਪੈਮਾਨੇ 'ਤੇ ਰੂਸੀ ਫੌਜ ਕਾਰਵਾਈ ਤਹਿਤ ਤਿੰਨ ਪਾਸਿਓ ਵੱਡੇ ਪੈਮਾਨੇ 'ਤੇ ਸੈਨਿਕਾਂ ਦੀ ਤਾਇਨਾਤੀ 'ਚ ਲੱਗ ਗਿਆ ਹੈ। ਪੁਤਿਨ ਦਾ ਦਾਅਵਾ ਹੈ ਕਿ ਇਸ ਫੌਜੀ ਮੁਹਿੰਮ ਨਾਲ ਯੂਕਰੇਨ ਦੇ ਲੋਕਾਂ ਨੂੰ ਖਤਰਾ ਨਹੀਂ ਹੈ। ਜਦਕਿ ਯੂਕਰੇਨ ਦਾ ਦਾਅਵਾ ਹੈ ਕਿ ਇਸ 'ਚ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
A video of a Ukrainian soldier after the shelling appeared on social networks
Mom, Dad, I love you."
#UkraineRussiaCrisis #Ukraine pic.twitter.com/Itz413EhHU
— fazil Mir (@Fazilmir900) February 24, 2022
ਯੂਕਰੇਨ ਮੁਤਾਬਕ ਜਿਵੇਂ -ਜਿਵੇਂ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਫਰੰਟਲਾਈਨ 'ਤੇ ਲੋਕਾਂ ਦੀਆਂ ਮੌਤਾਂ ਵਧ ਰਹੀਆਂ ਹਨ। ਤਣਾਅਪੂਰਨ ਇਸ ਮਾਹੌਲ 'ਚ ਯੂਕਰੇਨ ਦੇ ਇਕ ਫੌਜੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇੰਟਰਨੈੱਟ 'ਤੇ ਮੌਜੂਦ ਇਸ ਛੋਟੇ ਜਿਹੇ ਵੀਡੀਓ 'ਚ ਯੂਕਰੇਨ ਦਾ ਸੈਨਿਕ ਆਪਣੇ ਮਾਤਾ-ਪਿਤਾ ਨੂੰ ਸੰਬੋਧਨ ਕਰਦੇ ਹੋਇਆ ਸੁਣਿਆ ਜਾ ਸਕਦਾ ਹੈ। ਰੂਸੀ ਰੱਖਿਆ ਮੰਤਰਾਲੇ ਅਨੁਸਾਰ, ਰੂਸ ਨੇ ਕੀਵ, ਖਾਰਕੀਵ ਤੇ ਚਿਸ਼ਿਨਾਓ ਸਣੇ ਯੂਕਰੇਨ ਦੇ 11 ਸ਼ਹਿਰਾਂ 'ਤੇ ਹਮਲਾ ਕੀਤਾ ਗਿਆ ਹੈ।
ਯੂਕਰੇਨ ਵਿੱਚ ਆਪਣੀ ਫੌਜ ਨਹੀਂ ਤਾਇਨਾਤ ਕਰੇਗਾ ਅਮਰੀਕਾ
ਅਮਰੀਕਾ ਇਸ ਹਮਲੇ ਤੋਂ ਪੂਰੀ ਤਰ੍ਹਾਂ ਨਾਰਾਜ਼ ਹੈ। ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਪੁਤਿਨ ਨੇ ਜੰਗ ਦਾ ਰਾਹ ਚੁਣਿਆ ਹੈ ਅਤੇ ਹੁਣ ਰੂਸੀ ਲੋਕ ਉਨ੍ਹਾਂ ਦੇ ਕਦਮਾਂ ਦੀ ਕੀਮਤ ਚੁਕਾਉਣਗੇ। ਬਾਇਡਨ ਨੇ ਆਪਣੇ ਵਾਅਦੇ ਨੂੰ ਦੁਹਰਾਇਆ ਕਿ ਨਾਟੋ ਦੀ ਜ਼ਮੀਨ ਦੇ ਇੱਕ-ਇੱਕ ਇੰਚ ਦੀ ਸੁਰੱਖਿਆ ਕੀਤੀ ਜਾਵੇਗੀ, ਪਰ ਅਮਰੀਕਾ ਯੂਕਰੇਨ ਵਿੱਚ ਆਪਣੀਆਂ ਫੌਜਾਂ ਤਾਇਨਾਤ ਨਹੀਂ ਕਰੇਗਾ।
ਇਸ ਤੋਂ ਇਲਾਵਾ ਬਾਇਡਨ ਨੇ ਪੁਤਿਨ ਨਾਲ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ- ਮੇਰੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਪੁਤਿਨ ਸੋਵੀਅਤ ਸੰਘ ਨੂੰ ਮੁੜ ਬਣਾਉਣਾ ਚਾਹੁੰਦੇ ਹਨ। ਪਰ ਪੱਤਰਕਾਰਾਂ ਦੇ ਸਵਾਲ 'ਤੇ ਬਾਇਡਨ ਨੇ ਭਾਰਤ ਨਾਲ ਗੱਲਬਾਤ ਕਰਨ ਦੀ ਗੱਲ ਜ਼ਰੂਰ ਕਹੀ ਅਤੇ ਇਸ ਤੋਂ ਕੁਝ ਦੇਰ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ 'ਤੇ ਗੱਲ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904