Russia Ukraine crisis : ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਹੋਈ ਹੈ। ਰੂਸ ਦੀ ਸੈਨਾ ਤੇਜ਼ੀ ਨਾਲ ਕੀਵ 'ਚ ਅੱਗੇ ਵਧ ਰਹੀ ਹੈ। ਰੂਸ ਨੇ ਇਹ ਵੀ ਸਾਫ ਕਹਿ ਦਿੱਤਾ ਹੈ ਕਿ ਉਸ ਦਾ ਮਕਸਦ ਹੁਣ ਕੀਵ 'ਤੇ ਕੰਟਰੋਲ ਕਰਨ ਹੈ ਤੇ ਮੌਜੂਦਾ ਸਰਕਾਰ ਨੂੰ ਹਟਾਉਣਾ ਹੈ।

ਦੂਜੇ ਪਾਸੇ ਰੂਸ ਨੇ ਦੂਜੇ ਦੇਸ਼ਾਂ ਨੂੰ ਵੀ ਸਪੱਸ਼ਟ ਸ਼ਬਦਾਂ 'ਚ ਇਸ ਮਾਮਲੇ 'ਚ ਰੁਕਾਵਟ ਨਾ ਬਣਨ ਦੀ ਚਿਤਾਵਨੀ ਦਿੱਤੀ ਹੈ। ਹਾਲਾਂਕਿ ਯੂਕਰੇਨ ਇਸ ਵਿਵਾਦ 'ਚ ਪਹਿਲਾਂ ਹੀ ਖੁਦ ਨੂੰ ਇਕੱਲਾ ਦਸ ਚੁੱਕਾ ਹੈ। ਹੁਣ ਸਾਰੀਆਂ ਦੁਨੀਆ ਇੰਤਜ਼ਾਰ ਕਰ ਰਹੀ ਹੈ ਕਿ ਹੁਣ ਵਾਲਿਦੋਮੀਰ ਜੇਲੇਨਸ਼ਕੀ ਸਿੰਰਡਰ ਕਦੋਂ ਕਰਨਗੇ।


ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਇਕ ਰੂਸੀ ਟੈਂਕ ਇਕ ਨਾਗਰਿਕ ਕਾਰ ਦੇ ਉਲਟ ਦਿਸ਼ਾ ਵਿਚ ਜਾ ਰਿਹਾ ਹੈ। ਅਚਾਨਕ ਟੈਂਕ ਕਾਰ 'ਤੇ ਜਾ ਰਹੇ ਵਿਅਕਤੀ ਨੂੰ ਕੁਚਲ ਦਿੰਦਾ ਹੈ। ਕਾਰ ਤੋਂ ਉਲਟ ਪਾਸੇ ਜਾ ਰਿਹਾ ਰੂਸੀ ਟੈਂਕ ਕਈ ਲੇਨ ਪਾਰ ਕਰ ਕੇ ਕਾਰ 'ਤੇ ਵਿਅਕਤੀ 'ਤੇ ਚੜ੍ਹ ਜਾਂਦਾ ਹੈ। 

ਵਾਇਰਲ ਵੀਡੀਓ 'ਚ ਉਹ ਜ਼ਿੰਦਾ ਦਿਖਾਈ ਦੇ ਰਿਹਾ ਸੀ ਉਸ ਨੂੰ ਕਿੰਨੀਆਂ ਸੱਟਾਂ ਲੱਗੀਆਂ ਹਨ ਇਸ ਸਪੱਸ਼ਟ ਨਹੀਂ ਹੈ। ਉਹ ਬਜ਼ੁਰਗ ਆਦਮੀ ਦੂਜੇ ਵਿਅਕਤੀਆਂ ਤੋਂ ਬਾਹਰ ਕੱਢਣ ਲਈ ਮਦਦ ਦੀ ਗੁਹਾਰ ਲਾ ਰਿਹਾ ਹੈ। ਕੁਝ ਲੋਕ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। 


ਯੂਕਰੇਨ 'ਤੇ ਰੂਸੀ ਹਮਲੇ ਦਾ ਤੀਜਾ  ਦੂਜਾ ਦਿਨ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਬਲ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ। ਇਸ ਦੌਰਾਨ ਇੱਕ ਰੂਸੀ ਫੌਜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਹ ਰੂਸੀ ਫੌਜੀ ਜੰਗ ਦੇ ਮੈਦਾਨ ਵਿੱਚ ਇਹ ਵੀਡੀਓ ਬਣਾ ਰਿਹਾ ਹੈ।

ਇਸ ਵੀਡੀਓ 'ਚ ਉਹ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਰੂਸੀ ਰਾਕੇਟ ਲਾਂਚਰ ਲਗਾਤਾਰ ਯੂਕਰੇਨ 'ਤੇ ਰਾਕੇਟ ਦਾਗੇ ਜਾ ਰਹੇ ਹਨ। ਕੀ ਇਹ ਵੀਡੀਓ ਯੁੱਧ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ, ਜਿਸ ਵਿਚ ਰੂਸੀਆਂ ਪੱਲੜਾ ਕਾਫ਼ੀ ਭਾਰੀ ਲੱਗ ਰਿਹਾ ਹੈ?