Russia Ukraine War Live Updates : ਗ੍ਰੀਨ ਕੋਰੀਡੋਰ ਬਣਾਉਣ ਲਈ ਰੂਸ ਨੇ ਕੀਤਾ ਸੀਜ਼ਫਾਇਰ ਦਾ ਐਲਾਨ
ਯੂਰਪੀਅਨ ਖੁਫੀਆ ਅਧਿਕਾਰੀ ਦੇ ਅਨੁਸਾਰ ਰੂਸ ਪ੍ਰਦਰਸ਼ਨਕਾਰੀਆਂ 'ਤੇ ਸ਼ਿਕੰਜਾ ਕੱਸਣ ਲਈ ਜਨਤਕ ਫਾਂਸੀ ਦੀ ਯੋਜਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਯੂਕਰੇਨ ਦੇ ਲੋਕਾਂ ਦੇ ਮਨੋਬਲ ਨੂੰ ਤੋੜਨਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਯੂਕਰੇਨ 'ਤੇ ਨੋ-ਫਲਾਈ ਜ਼ੋਨ ਨੂੰ ਲਾਗੂ ਨਾ ਕਰਨ ਲਈ ਨਾਟੋ (NATO ) 'ਤੇ ਜਮ ਕੇ ਭੜਾਸ ਕੱਢੀ ਹੈ। ਇਸ ਤੋਂ ਇਲਾਵਾ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਯੂਕਰੇਨ 10,000 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਚੁੱਕਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਲਦੀ ਹੀ ਉਹ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਯੋਗ ਹੋ ਜਾਵੇਗਾ, ਜਿਨ੍ਹਾਂ ਨੇ ਜੰਗ ਕਾਰਨ ਕਿਸੇ ਹੋਰ ਦੇਸ਼ ਵਿੱਚ ਸ਼ਰਨ ਲਈ ਸੀ। ਆਓ ਜਾਣਦੇ ਹਾਂ ਜ਼ੇਲੇਂਸਕੀ ਨੇ ਆਪਣੀ ਨਵੀਂ ਵੀਡੀਓ 'ਚ ਕੀ ਕਿਹਾ ਹੈ।
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ।ਇਸ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਦੋ ਨੌਜਵਾਨ ਵੀ ਯੂਕਰੇਨ 'ਚ ਫਸੇ ਹੋਏ ਹਨ।ਸੰਗਰੂਰ ਦੇ ਮੂਨਕ ਨੇੜਲੇ ਪਿੰਡ ਭੂਟਾਲ ਕਲਾਂ ਦਾ ਬਲਜਿੰਦਰ ਸਿੰਘ ਅਤੇ ਸੰਗਰੂਰ ਦੇ ਰਣੀਕੇ ਦਾ ਰੋਹਿਤ ਦੋਵੇਂ ਲੜਕੇ ਯੂਕਰੇਨ 'ਚ ਫਸੇ ਹੋਏ ਹਨ ਅਤੇ ਪਰਿਵਾਰ ਲਗਾਤਾਰ ਡਰ ਅਤੇ ਚਿੰਤਾ ਵਿੱਚ ਹੰਝੂ ਵਹਾ ਰਿਹਾ ਹੈ।
ਬਲਜਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ ਸਰਹੱਦ ਵੱਲ 800 ਕਿਲੋਮੀਟਰ ਪੈਦਲ ਚੱਲਿਆ ਹੈ ਅਤੇ ਇਸੇ ਤਰ੍ਹਾਂ ਰੋਹਿਤ ਸ਼ਰਮਾ ਵੀ 13 ਘੰਟੇ ਬਰਫ਼ ਵਿੱਚ ਪੈਦਲ ਚੱਲ ਕੇ ਸੋਮਵਾਰ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਪਹੁੰਚ ਗਿਆ। ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਲੜਾਈ ਚੱਲ ਰਹੀ ਹੈ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ।ਹਾਲਾਤਾਂ 'ਚ ਉਥੇ ਫਸਿਆ ਬਲਜਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ ਅੱਜ ਸਵੇਰੇ ਕਰੀਬ 800 ਕਿਲੋਮੀਟਰ ਪੈਦਲ ਚੱਲ ਕੇ ਯੂਕਰੇਨ ਦੀ ਸਰਹੱਦ ਵੱਲ ਰਵਾਨਾ ਹੋ ਗਿਆ।
ਰੂਸ ਪਾਸਿਓਂ ਯੂਕਰੇਨ ਵਿੱਚ ਲਗਾਤਾਰ ਬੰਬਾਰੀ ਅਤੇ ਗੋਲੀਬਾਰੀ ਹੋ ਰਹੀ ਹੈ। ਇੰਨਾ ਹੀ ਨਹੀਂ ਉੱਥੇ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ ਅਤੇ ਉੱਥੇ ਦੇ ਲੋਕਾਂ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਯੂਕਰੇਨ ਦੇ ਸ਼ਹਿਰ ਖਾਰਕਿਵ 'ਚ ਰੂਸ ਵੱਲੋਂ ਹਮਲੇ ਜਾਰੀ ਹਨ, ਜਿਸ ਕਾਰਨ ਉੱਥੇ ਫਸੇ ਭਾਰਤੀ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਖਾਰਕੀਵ ਸ਼ਹਿਰ ਛੱਡ ਕੇ ਹੰਗਰੀ ਦੀ ਸਰਹੱਦ 'ਤੇ ਪਹੁੰਚ ਰਹੇ ਹਨ ਜਿੱਥੋਂ ਉਨ੍ਹਾਂ ਨੂੰ ਭਾਰਤੀ ਹਵਾਈ ਜਹਾਜ਼ ਰਾਹੀਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ ਇਹਨਾਂ ਵਿਦਿਆਰਥੀਆਂ 'ਚ ਪੰਜਾਬ ਦੇ ਜਲੰਧਰ ਦਾ ਕਰਨ ਕਿਸ਼ੋਰ ਵੀ ਵਾਪਸ ਪਰਤਿਆ ਜਿਸ ਨੇ ਮੀਡੀਆ ਨਾਲ ਗੱਲਬਾਤ ਉਥੋਂ ਦੀ ਸਥਿਤੀ ਬਾਰੇ ਦੱਸਿਆ।
ਏਅਰ ਇੰਡੀਆ ਦੀ ਛੇਵੀਂ ਫਲਾਈਟ ਬੁਡਾਪੇਸਟ ਤੋਂ 182 ਭਾਰਤੀ ਵਿਦਿਆਰਥੀਆਂ ਨੂੰ ਮੁੰਬਈ ਲੈ ਕੇ ਆਈ ਹੈ। ਹਵਾਈ ਅੱਡੇ 'ਤੇ ਵਿਦਿਆਰਥੀਆਂ ਦਾ ਇੰਤਜ਼ਾਰ ਕਰ ਰਹੇ ਰਿਸ਼ਤੇਦਾਰ ਜਿੱਥੇ ਭਾਵੁਕ ਹੁੰਦੇ ਦੇਖੇ ਗਏ, ਉੱਥੇ ਹੀ ਵਿਦਿਆਰਥੀਆਂ ਨੇ ਵੀ ਸੁੱਖ ਦਾ ਸਾਹ ਲਿਆ।
ਯੂਕਰੇਨ ਵਿੱਚ, ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਜੰਗਬੰਦੀ ਲਾਗੂ ਕੀਤੀ ਜਾਵੇਗੀ। ਗਰੀਨ ਕੋਰੀਡੋਰ ਬਣਾਉਣ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ।
ਲੋਕਾਂ ਨੂੰ ਕੱਢਣ ਲਈ ਰੂਸ ਨੇ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਭਾਰਤੀ ਸਮੇਂ ਅਨੁਸਾਰ 11.30 ਵਜੇ ਤੋਂ ਸੀਜ਼ਫਾਇਰ ਕੀਤਾ ਗਿਆ ਹੈ।
ਯੂਕਰੇਨ ਦੇ ਸੁਮੀ ਵਿੱਚ ਭਾਰੀ ਬੰਬਾਰੀ ਸ਼ੁਰੂ ਹੋ ਗਈ ਹੈ। ਪੂਰੇ ਸ਼ਹਿਰ ਤੋਂ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਣ ਲਈ ਲਗਾਤਾਰ ਕਿਹਾ ਜਾ ਰਿਹਾ ਹੈ। ਸ਼ਹਿਰ ਦੇ ਲੋਕ ਦਹਿਸ਼ਤ ਵਿਚ ਹਨ। ਦੱਸ ਦਈਏ ਕਿ ਇਸ ਸਮੇਂ ਸੂਮੀ 'ਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਮੌਜੂਦ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਤਾਲਮੇਲ ਕਰਨ ਅਤੇ ਯੂਕਰੇਨ ਲਈ ਸਮਰਥਨ ਦਿਖਾਉਣ ਲਈ 6-11 ਮਾਰਚ ਤੱਕ ਯੂਰਪ ਦਾ ਦੌਰਾ ਕਰਨਗੇ। ਟਰੂਡੋ ਯੂਨਾਈਟਿਡ ਕਿੰਗਡਮ, ਲਾਤਵੀਆ, ਜਰਮਨੀ ਅਤੇ ਪੋਲੈਂਡ ਦੀ ਯਾਤਰਾ ਕਰਨਗੇ, ਪ੍ਰਧਾਨ ਮੰਤਰੀ ਦਫਤਰ ਦੁਆਰਾ 4 ਮਾਰਚ ਨੂੰ ਐਲਾਨ ਕੀਤਾ ਗਿਆ ਹੈ।
ਓਪਰੇਸ਼ਨ ਗੰਗਾ ਦੇ ਤਹਿਤ, ਆਈਏਐਫ ਨੇ ਹੁਣ ਤੱਕ 2,056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਭਰੀਆਂ ਹਨ।
ਰੂਸ-ਯੂਕਰੇਨ ਜੰਗ ਲਗਾਤਾਰ ਦਸਵੇਂ ਦਿਨ ਵੀ ਜਾਰੀ ਹੈ। ਜੰਗ ਦੇ ਮੈਦਾਨ ਤੋਂ ਵੱਡੀ ਖ਼ਬਰ ਇਹ ਹੈ ਕਿ ਰਾਜਧਾਨੀ ਕੀਵ ਵਿੱਚ ਫਿਰ ਤੋਂ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ, ਲੋਕਾਂ ਨੂੰ ਸੁਚੇਤ ਕਰਨ ਲਈ ਲਗਾਤਾਰ ਸਾਇਰਨ ਵਜਾਏ ਜਾ ਰਹੇ ਹਨ।
ਸੂਮੀ 'ਚ ਰੂਸੀ ਫੌਜ ਅਤੇ ਯੂਕਰੇਨੀ ਫੌਜ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਇਸ ਦੌਰਾਨ ਯੂਕਰੇਨ ਨੇ ਸੂਮੀ ਦੇ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨਾਂ 'ਤੇ ਪਹੁੰਚਣ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉੱਥੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਮੌਜੂਦ ਹਨ। ਇਸ ਦਰਮਿਆਨ ਅਮਰੀਕਾ ਨੇ ਦਾਅਵਾ ਕੀਤਾ ਹੈ ਰੂਸ ਨੇ ਯੁੱਧ ਦੇ ਪਹਿਲੇ ਹਫ਼ਤੇ ਯੂਕਰੇਨ 'ਤੇ 500 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ।
ਪਿਛੋਕੜ
ਯੂਕਰੇਨ ਅਤੇ ਰੂਸ ਵਿਚਾਲੇ ਜੰਗ (Russia Ukraine War) ਸ਼ਨੀਵਾਰ ਨੂੰ 10ਵੇਂ ਦਿਨ ਵੀ ਜਾਰੀ ਰਹੀ। ਰੂਸੀ ਫੌਜੀ ਲਗਾਤਾਰ ਯੂਕਰੇਨ (Ukraine) ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੌਰਾਨ ਰੂਸ ਦੀ ਯੋਜਨਾ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਰੂਸ ਯੂਕਰੇਨ ਵਿੱਚ ਮਨੋਬਲ ਨੂੰ ਤੋੜਨ ਲਈ ਜਨਤਕ ਫਾਂਸੀ ਦੀ ਯੋਜਨਾ ਬਣਾ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਲੀਕ ਹੋਏ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਲੋਕਾਂ ਦਾ ਮਨੋਬਲ ਘਟਾਉਣ ਲਈ ਯੂਕਰੇਨ ਦੇ ਸ਼ਹਿਰਾਂ ਵਿੱਚ ਜਨਤਕ ਤੌਰ 'ਤੇ ਫਾਂਸੀ ਦੇਣ ਦੀ ਯੋਜਨਾ ਬਣਾਈ ਹੈ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਇੱਕ ਬਹੁਤ ਹੀ ਗੰਭੀਰ ਅਤੇ ਘਾਤਕ ਯੋਜਨਾ ਤਿਆਰ ਕੀਤੀ ਹੈ। ਰੂਸ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਯੂਕਰੇਨੀ ਸ਼ਹਿਰਾਂ ਵਿੱਚ ਯੂਕਰੇਨੀਆਂ ਨੂੰ ਖੁੱਲ੍ਹੇਆਮ ਫਾਂਸੀ ਦੇਣ ਦੀਆਂ ਯੋਜਨਾਵਾਂ ਨੂੰ ਅੰਜਾਮ ਦੇ ਸਕਦਾ ਹੈ।
ਰੂਸ ਜਨਤਕ ਤੌਰ 'ਤੇ ਲਟਕਣ ਦੀ ਯੋਜਨਾ ਬਣਾ ਰਿਹੈ
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਯੂਰਪੀਅਨ ਖੁਫੀਆ ਅਧਿਕਾਰੀ ਦੇ ਅਨੁਸਾਰ ਰੂਸ ਪ੍ਰਦਰਸ਼ਨਕਾਰੀਆਂ 'ਤੇ ਸ਼ਿਕੰਜਾ ਕੱਸਣ ਲਈ ਜਨਤਕ ਫਾਂਸੀ ਦੀ ਯੋਜਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਯੂਕਰੇਨ ਦੇ ਲੋਕਾਂ ਦੇ ਮਨੋਬਲ ਨੂੰ ਤੋੜਨਾ ਹੈ।
ਰਿਪੋਰਟਰ ਕਿਟੀ ਡੌਨਲਡਸਨ ਨੇ ਟਵੀਟ ਕੀਤਾ, "ਏਜੰਸੀ ਯੂਕਰੇਨੀ ਲੋਕਾਂ ਦੇ ਮਨੋਬਲ ਨੂੰ ਤੋੜਨ ਲਈ ਹਿੰਸਕ ਭੀੜ ਨਿਯੰਤਰਣ ਅਤੇ ਪ੍ਰਦਰਸ਼ਨਕਾਰੀਆਂ ਦੀ ਦਮਨਕਾਰੀ ਨਜ਼ਰਬੰਦੀ ਦੀ ਵੀ ਯੋਜਨਾ ਬਣਾ ਰਹੀ ਹੈ।" ਰੂਸੀ ਫ਼ੌਜਾਂ ਵੱਲੋਂ ਲਗਾਤਾਰ 10ਵੇਂ ਦਿਨ ਵੀ ਯੂਕਰੇਨ 'ਤੇ ਹਮਲਾ ਜਾਰੀ ਹੈ। ਸ਼ੁੱਕਰਵਾਰ ਨੂੰ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਹਮਲੇ ਦੀ ਖਬਰ ਆਈ ਸੀ ਅਤੇ ਉਸ ਤੋਂ ਧੂੰਆਂ ਨਿਕਲਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਦੁਨੀਆ ਭਰ 'ਚ ਚਿੰਤਾ ਵਧ ਗਈ ਸੀ।
ਯੂਕਰੇਨ 'ਤੇ ਰੂਸ ਦਾ ਲਗਾਤਾਰ ਹਮਲਾ ਜਾਰੀ
ਤੁਹਾਨੂੰ ਦੱਸ ਦੇਈਏ ਕਿ ਰੂਸੀ ਫੌਜੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੱਡੀਆਂ ਇਮਾਰਤਾਂ ਅਤੇ ਸਕੂਲਾਂ ਦੀਆਂ ਇਮਾਰਤਾਂ 'ਤੇ ਵੀ ਹਮਲੇ ਹੋ ਰਹੇ ਹਨ। ਖੇਰਸਨ ਸ਼ਹਿਰ ਨੂੰ ਰੂਸੀ ਫ਼ੌਜਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਹਾਲਾਂਕਿ ਕਈ ਥਾਵਾਂ 'ਤੇ ਹਮਲਾਵਰਾਂ ਨੂੰ ਯੂਕਰੇਨ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਬੰਦਰਗਾਹ ਸ਼ਹਿਰ ਮਾਰੀਉਪੋਲ 'ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਚੇਰਨੀਹਿਵ ਵਿੱਚ ਸ਼ੁੱਕਰਵਾਰ ਨੂੰ ਇੱਕ ਅਪਾਰਟਮੈਂਟ ਬਲਾਕ 'ਤੇ ਹੋਏ ਹਵਾਈ ਹਮਲੇ ਵਿੱਚ ਕਈ ਲੋਕ ਮਾਰੇ ਗਏ ਸਨ।
- - - - - - - - - Advertisement - - - - - - - - -