Russia Ukraine Conflict : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਜੰਗ ਦਾ ਰੂਪ ਲੈ ਚੁੱਕਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਫੌਜੀ ਕਾਰਵਾਈ ਦਾ ਐਲਾਨ ਕੀਤਾ ਹੈ। ਇਸ ਦੌਰਾਨ ਯੂਕਰੇਨ ਦੀ ਰਾਜਧਾਨੀ ਕੀਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਰਿਪੋਰਟਰ ਕੀਵ ਤੋਂ ਲਾਈਵ ਰਿਪੋਰਟਿੰਗ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ 'ਚ ਖਾਸ ਗੱਲ ਇਹ ਹੈ ਕਿ ਜਿਵੇਂ ਹੀ ਰਿਪੋਰਟਰ ਨੂੰ ਕੀਵ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਹ ਲਾਈਵ ਟੀਵੀ 'ਤੇ ਆਪਣੀ ਸੇਫਟੀ ਜੈਕੇਟ ਅਤੇ ਹੈਲਮੇਟ ਪਾਉਣ ਲੱਗ ਜਾਂਦਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਆਪੋ-ਆਪਣੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸਾਰੇ ਯੂਜ਼ਰਜ਼ ਰਿਪੋਰਟਰ ਨੂੰ ਸੁਰੱਖਿਅਤ ਰਹਿਣ ਲਈ ਕਹਿ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਨਜ਼ਰ ਆ ਰਿਹਾ ਰਿਪੋਰਟਰ ਸੀਐਨਐਨ ਦਾ ਇੰਟਰਨੈਸ਼ਨਲ ਕਰਸਪੋਡੈਂਟ ਮੈਥਿਊ ਚਾਂਸ ਹੈ। ਉਹ ਵਰਤਮਾਨ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਿਪੋਰਟ ਕਰ ਰਹੇ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਮੈਥਿਊ ਲਾਈਵ ਟੀਵੀ 'ਤੇ ਰਿਪੋਰਟਿੰਗ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ।







ਇਸ ਤੋਂ ਬਾਅਦ ਉਹ ਲਾਈਵ ਟੀਵੀ 'ਤੇ ਹੀ ਸੈਫਟੀ ਜੈਕੇਟ ਅਤੇ ਹੈਲਮੇਟ ਪਾਉਣਾ ਸ਼ੁਰੂ ਕਰ ਦਿੰਦਾ ਹੈ। ਸੈਫਟੀ ਜੈਕੇਟ ਪਹਿਨਣ ਦੌਰਾਨ ਉਸਦਾ ਮਾਈਕ ਟੁੱਟ ਜਾਂਦਾ ਹੈ, ਫਿਰ ਵੀ ਉਹ ਆਪਣੇ ਟੁੱਟੇ ਹੋਏ ਮਾਈਕ ਨੂੰ ਹੱਥ ਵਿੱਚ ਲੈ ਕੇ ਕੀਵ ਤੋਂ ਲਾਈਵ ਅਪਡੇਟ ਦਿੰਦਾ ਦਿਖਾਈ ਦਿੰਦਾ ਹੈ। ਤੁਸੀਂ ਵੀ ਦੇਖੋ ਵੀਡੀਓ।





ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ CNN ਦੇ ਚੀਫ ਮੀਡੀਆ ਪੱਤਰਕਾਰ ਬ੍ਰਾਇਨ ਸਟੈਲਟਰ ਨੇ ਸ਼ੇਅਰ ਕੀਤਾ ਹੈ। ਜਾਣਕਾਰੀ ਮੁਤਾਬਕ ਵੀਡੀਓ ਸਵੇਰੇ 5 ਵਜੇ ਦੀ ਹੈ।

ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੀ ਵਾਇਰਲ ਹੋ ਗਿਆ ਹੈ। ਹੁਣ ਤੱਕ ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਜ਼ ਰਿਪੋਰਟਰ ਨੂੰ ਸੁਰੱਖਿਅਤ ਰਹਿਣ ਲਈ ਕਹਿ ਰਹੇ ਹਨ। ਨਾਲ ਹੀ ਇਸ ਰਿਪੋਰਟਿੰਗ ਲਈ ਉਸ ਦੀ ਤਾਰੀਫ ਵੀ ਕਰ ਰਹੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904