ਸੈਨ ਫਰਾਂਸਿਸਕੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI174 ਨੂੰ ਹਵਾ ਵਿੱਚ ਸ਼ੱਕੀ ਤਕਨੀਕੀ ਖਰਾਬੀ ਆਉਣ ਕਰਕੇ ਮੰਗੋਲੀਆ ਦੇ ਉਲਾਨਬਾਤਰ ਵਿੱਚ ਲੈਂਡਿੰਗ ਕਰਨੀ ਪਈ। ਫਲਾਈਟ ਕ੍ਰੂ ਨੂੰ ਉਡਾਣ ਦੌਰਾਨ ਇੱਕ ਸੰਭਾਵੀ ਤਕਨੀਕੀ ਖਰਾਬੀ ਦਾ ਸ਼ੱਕ ਹੋਇਆ ਸੀ, ਜਿਸ ਕਾਰਨ ਸੁਰੱਖਿਆ ਕਾਰਨਾਂ ਕਰਕੇ ਜਹਾਜ਼ ਨੂੰ ਮੰਗੋਲੀਆ ਦੇ ਉਲਾਨਬਾਤਰ ਹਵਾਈ ਅੱਡੇ ਵੱਲ ਡਾਇਵਰਟ ਕਰਨ ਦਾ ਫੈਸਲਾ ਲਿਆ।

Continues below advertisement

ਏਅਰ ਇੰਡੀਆ ਦੇ ਅਨੁਸਾਰ, ਉਹ ਆਪਣੇ ਭਾਈਵਾਲਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਯਾਤਰੀਆਂ ਦੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕਿਸੇ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ, ਦਿੱਲੀ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਜਾ ਸਕੇ। ਕੋਲਕਾਤਾ ਹੁੰਦਿਆਂ ਹੋਇਆਂ ਉਡਾਣ ਨੰਬਰ AI174 ਉਲਾਨਬਟੋਰ ਵਿੱਚ ਸੁਰੱਖਿਅਤ ਉਤਰ ਗਈ ਅਤੇ ਹਾਲੇ ਤਕਨੀਕੀ ਜਾਂਚ ਚੱਲ ਰਹੀ ਹੈ। 

Continues below advertisement

 

ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ, "ਇਸ ਐਮਰਜੈਂਸੀ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਅਸੀਂ ਸਾਰੇ ਯਾਤਰੀਆਂ ਦੀ ਮਦਦ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਏਅਰ ਇੰਡੀਆ ਵਿੱਚ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।"

ਏਅਰਲਾਈਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'X' 'ਤੇ ਜਾਣਕਾਰੀ ਪੋਸਟ ਕਰਦਿਆਂ ਕਿਹਾ, "2 ਨਵੰਬਰ ਨੂੰ ਸੈਨ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਦਿੱਲੀ ਜਾਣ ਵਾਲੀ ਫਲਾਈਟ AI174 ਨੇ ਮੰਗੋਲੀਆ ਦੇ ਉਲਾਨਬਾਤਰ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ, ਕਿਉਂਕਿ ਫਲਾਈਟ ਚਾਲਕ ਦਲ ਨੂੰ ਰਸਤੇ ਵਿੱਚ ਤਕਨੀਕੀ ਸਮੱਸਿਆ ਦਾ ਸ਼ੱਕ ਹੋਇਆ ਸੀ। ਜਹਾਜ਼ ਉਲਾਨਬਾਤਰ ਵਿੱਚ ਸੁਰੱਖਿਅਤ ਉਤਰਿਆ ਅਤੇ ਜ਼ਰੂਰੀ ਜਾਂਚਾਂ ਅਧੀਨ ਹੈ।"

"ਅਸੀਂ ਸਾਰੇ ਯਾਤਰੀਆਂ ਦੀ ਸਹਾਇਤਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਕਿ ਹਰ ਕੋਈ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ 'ਤੇ ਪਹੁੰਚੇ। ਇਸ ਅਚਾਨਕ ਸਥਿਤੀ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।"