ਵਿਗਿਆਨ ਮੈਗਜ਼ੀਨ ਲਾਸੇਂਟ ਨੇ ਅਗਲੇ ਹਫਤੇ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਮਰੀਕੀਆਂ ਨੂੰ ਬਦਲਾਅ ਦਾ ਮਤਦਾਨ ਕਰਨ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਮੈਗਜ਼ੀਨ ਨੇ ਤਿੱਖੀ ਸੰਪਾਦਕੀ ਪ੍ਰਕਾਸ਼ਤ ਕਰਦਿਆਂ ਡੋਨਾਲਡ ਟਰੰਪ ਦੇ ਅਧੀਨ ਅਮਰੀਕਾ ਦਾ ਮਹਾਮਾਰੀ ਨਾਲ ਨਜਿੱਠਣਾ ਵਿਨਾਸ਼ਕਾਰੀ ਦੱਸਿਆ।


ਲਾਸੇਂਟ ਮੈਗਜ਼ੀਨ ਨੇ ਅਮਰੀਕੀ ਵੋਟਰਾਂ ਨੂੰ ਬਦਲਾਅ ਦੀ ਅਪੀਲ ਕੀਤੀ


ਵਿਗਿਆਨ ਮੈਗਜ਼ੀਨ ਨੇ ਆਪਣੀ ਸਮੀਖਿਆ 'ਚ ਸਪਸ਼ਟ ਤੌਰ 'ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਦਾ ਸਮਰਥਨ ਨਹੀਂ ਕੀਤਾ ਬਲਕਿ ਉਸ ਨੇ ਅਮਰੀਕਾ ਦੀ ਰਾਹ 'ਚ ਅੜਚਨ ਬਣੇ ਮੁੱਦਿਆਂ 'ਤੇ ਫੋਕਸ ਕੀਤਾ। ਮੈਗਜ਼ੀਨ ਨੇ ਦੇਸ਼ ਦੀ ਸਮਾਜਿਕ ਸੁਰੱਖਿਆ,ਪਬਲਿਕ ਸੈਕਟਰ 'ਚ ਭਰੋਸੇ ਦੀ ਗਿਰਾਵਟ, ਕੇਂਦਰੀ ਸਰਕਾਰ ਦੀ ਜ਼ਿੰਮੇਵਾਰੀ ਦੀ ਕਮੀ ਤੇ ਸਿਹਤ ਸੰਸਥਾਵਾਂ 'ਚ ਸਿਆਸੀ ਦਖਲਅੰਦਾਜ਼ੀ ਖਾਸਕਰ ਸੈਂਟਰ ਫਾਰ ਡਿਸੀਸ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ।


ਟਰੰਪ ਦਾ ਮਹਾਮਾਰੀ ਨਾਲ ਨਜਿੱਠਣ ਦਾ ਮਾਮਲਾ ਚੋਣ ਅਭਿਆਨ 'ਚ ਪ੍ਰਮੁੱਖ ਮੁੱਦਾ ਰਿਹਾ ਹੈ। ਟਰੰਪ 'ਤੇ ਝੂਠੀ ਜਾਣਕਾਰੀ ਫੈਲਾਉਣ 'ਤੇ ਵਿਗਿਆਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲੱਗਦਾ ਰਿਹਾ ਹੈ।


ਸੰਪਾਦਕੀ 'ਚ ਅਮਰੀਕਾ ਦੀ ਰਾਹ 'ਚ ਅੜਚਨ ਬਣੇ ਮੁੱਦੇ ਨੂੰ ਚੁੱਕਿਆ ਗਿਆ


ਅਮਰੀਕਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਦੁਨੀਆਂ ਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਉਸ ਨੇ ਵੀਰਵਾਰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਜ਼ਬਰਦਸਤ ਉਛਾਲ ਦਾ ਐਲਾਨ ਕੀਤਾ। ਮੈਗਜ਼ੀਨ ਨੇ ਕਿਹਾ ਬਹੁਤ ਜ਼ਿਆਦਾ ਨੁਕਸਾਨ ਹੋਣ 'ਤੇ 2020 ਦੀ ਰਾਸ਼ਟਰਪਤੀ ਚੋਣ ਅਮਰੀਕੀ ਵੋਟਰਾਂ ਦੇ ਸਾਹਮਣੇ ਬਿਹਤਰ ਪਰਿਵਰਤਨ ਦਾ ਸਾਹਮਣਾ ਕਰਨ ਲਈ ਸੁਨਹਿਰੀ ਮੌਕਾ ਹੈ।


ਅੱਜ ਰਾਤ ਆਸਮਾਨ 'ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ


ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ


ਇਸ ਮਹੀਨੇ ਦੀ ਸ਼ੁਰੂਆਤ 'ਚ ਦੁਨੀਆਂ ਦੀ ਸਰਵੋਤਮ ਮੈਗਜ਼ੀਨ ਨੇਚਨ ਨੇ ਅਮਰੀਕੀ ਰਾਸ਼ਟਰਪਤੀ ਲਈ ਬਾਇਡਨ ਦੇ ਸਮਰਥਨ ਦੀ ਗੱਲ ਕਹੀ ਸੀ। ਉਸਨੇ ਸੰਪਾਦਕੀ 'ਚ ਕਿਹਾ ਸੀ ਕਿ ਮੌਜੂਦਾ ਇਤਿਹਾਸ 'ਚ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਅਹਿਮ ਸੰਸਥਾਵਾਂ ਜਿਵੇਂ ਵਿਗਿਆਨੀ ਏਜੰਸੀ, ਨਿਆਂ ਵਿਭਾਗ ਤੇ ਲਗਾਤਾਰ ਹਮਲਾ ਨਹੀਂ ਕੀਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ