ਵਾਸ਼ਿੰਗਟਨ: ਅਮਰੀਕੀ ਸੰਸਦ ‘ਤੇ 6 ਜਨਵਰੀ ਨੂੰ ਹੋਏ ਹਮਲੇ ਨੂੰ ਭੜਕਾਉਣ ਦੇ ਮਾਮਲੇ ‘ਚ ਸੋਮਵਾਰ ਨੂੰ ਸੈਨੇਟ ‘ਚ ਡੋਨਾਲਡ ਟਰੰਪ (Donald Trump) ਖਿਲਾਫ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਡੈਮੋਕ੍ਰੇਟ ਮੈਂਬਰਾਂ ਦੇ ਨਾਲ 10 ਰਿਪਬਲਿਕ ਸਾਂਸਦਾਂ ਨੇ 13 ਜਨਵਰੀ ਨੂੰ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ (Impeachment Trial) ਦਾ ਸਮਰਥਨ ਕੀਤਾ ਸੀ। ਮਹਾਦੋਸ਼ ਦੀ ਕਾਰਵਾਈ ਲਈ ਸੈਨੇਟ ਦੇ ਦੋ ਤਿਹਾਈ ਵੋਟਾਂ ਦੀ ਲੋੜ ਹੁੰਦੀ ਹੈ।


 


ਇਸ ਦੇ ਨਾਲ ਹੀ ਦੱਸ ਦਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਖਿਲਾਫ ਆਪਣੇ ਸਾਸ਼ਨਕਾਲ ‘ਚ ਦੂਜੀ ਵਾਰ ਮਹਾਦੋਸ਼ ਦਾ ਦੋਸ਼ ਲੱਗਿਆ ਹੈ। ਇਸ ਦੇ ਨਾਲ ਹੀ ਸਦਨ ‘ਚ ਮਹਾਦੋਸ਼ ਦੀ ਪ੍ਰਕਿਰੀਆ ਦੇ ਪ੍ਰਬੰਧਕਾਂ ਵੱਲੋਂ ਟਰੰਪ ਨੂੰ 6 ਜਨਵਰੀ ਦੀ ਘਟਨਾ ‘ਚ ਆਪਣੀ ਗਵਾਹੀ ਲਈ ਬੁਲਾਇਆ ਗਿਆ ਸੀ, ਪਰ ਉਨ੍ਹਾਂ ਦੇ ਵਕੀਲ ਨੇ ਸਾਫ਼ ਕਰ ਦਿੱਤਾ ਕਿ ਟਰੰਪ ਗਵਾਹੀ ਲਈ ਨਹੀਂ ਆਉਣਗੇ।


 


ਦੱਸ ਦਈਏ ਟਰੰਪ ਦੀ ਟੀਮ ਨੇ ਮੁੱਖ ਪ੍ਰਬੰਧਕ ਜੈਮੀ ਰਸਕਿਨ ਨੂੰ ਚਿੱਠੀ ਲਿੱਕ ਕਿਹਾ ਕਿ “ਮਹਾਂਦੋਸ਼ ਉਸ ਵਿਅਕਤੀ 'ਤੇ ਚਲਾਇਆ ਜਾਂਦਾ ਹੈ ਜਿਸ ਕੋਲ ਸਬੰਧਤ ਅਹੁਦਾ ਹੋਵੇ। ਉਹ (ਟਰੰਪ) ਹੁਣ ਰਾਸ਼ਟਰਪਤੀ ਨਹੀਂ ਰਹੇ, ਇਸ ਲਈ ਉਸ ‘ਤੇ ਮਹਾਦੋਸ਼ ਨਹੀਂ ਚਲਾਇਆ ਜਾ ਸਕਦਾ।”


ਇਹ ਵੀ ਪੜ੍ਹੋ: https://punjabi.abplive.com/news/india/new-agricultural-laws-will-create-a-food-crisis-in-the-country-yechury-s-major-revelation-613621/amp


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904