Shubhanshu Shukla Axiom 4: ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਸਣੇ ਸਾਰੇ ਚਾਰ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮੇਰੀ ਯਾਤਰਾ ਦੇਸ਼ ਵਾਸੀਆਂ ਦੀ ਯਾਤਰਾ ਹੈ। ਡਰੈਗਨ ਪੁਲਾੜ ਯਾਨ ਦੀ ਡੌਕਿੰਗ ਪ੍ਰਕਿਰਿਆ ਚੱਲ ਰਹੀ ਹੈ। ਇਹ ਮਿਸ਼ਨ ਭਾਰਤ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ। ਉਹ ਪੁਲਾੜ ਕੇਂਦਰ ਵਿੱਚ 14 ਦਿਨ ਬਿਤਾਉਣਗੇ।

Axiom 4 ਮਿਸ਼ਨ ਦੇ ਤਹਿਤ, ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਡ੍ਰੈਗਨ ਕੈਪਸੂਲ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੇ ਡ੍ਰੈਗਨ ਪੁਲਾੜ ਯਾਨ ਦੀ ਡੌਕਿੰਗ ਪੂਰੀ ਹੋ ਗਈ ਹੈ। ਡੌਕਿੰਗ ਦਾ ਸਿੱਧਾ ਪ੍ਰਸਾਰਣ ਦੇਖ ਕੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਭਾਵੁਕ ਹੋ ਗਈ।

ਸ਼ੁਭਾਂਸ਼ੂ ਸ਼ੁਕਲਾ ਦੀ ਭੈਣ ਸ਼ੁਚੀ ਮਿਸ਼ਰਾ ਨੇ ਕਿਹਾ, "ਇਹ ਨਾ ਸਿਰਫ਼ ਮੇਰੇ ਲਈ ਸਗੋਂ ਸਾਰੇ ਭਾਰਤੀਆਂ ਲਈ ਮਾਣ ਵਾਲਾ ਪਲ ਹੈ। ਇਹ ਇੱਕ ਬਹੁਤ ਹੀ ਮਹੱਤਵਪੂਰਨ ਪੜਾਅ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਹ ਪੜਾਅ ਵੀ ਜਲਦੀ ਲੰਘ ਜਾਵੇ ਅਤੇ ਉਹ ਸੁਰੱਖਿਅਤ ਰਹੇ।"

ਇਹ ਪੁਲਾੜ ਯਾਨ ਵੀਰਵਾਰ (26 ਜੂਨ 2025) ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:05 ਵਜੇ ਲਗਭਗ 28.5 ਘੰਟਿਆਂ ਦੀ ਯਾਤਰਾ ਤੋਂ ਬਾਅਦ ਪੁਲਾੜ ਸਟੇਸ਼ਨ ਨਾਲ ਜੁੜਿਆ। ਸਪੇਸਐਕਸ ਦਾ ਫਾਲਕਨ-9 ਰਾਕੇਟ, ਜੋ ਕਿ Axiom 4 ਮਿਸ਼ਨ ਦੇ ਪੁਲਾੜ ਯਾਤਰੀਆਂ ਨੂੰ ਲੈਕੇ ਜਾ ਰਿਹਾ ਸੀ, 25 ਜੂਨ ਨੂੰ ਦੁਪਹਿਰ 12:01 ਵਜੇ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਆਈਐਸਐਸ ਲਈ ਸਫਲਤਾਪੂਰਵਕ ਉਡਾਣ ਭਰੀ।