Visa free for India -  ਭਾਰਤ ਕੈਨੇਡਾ ਦੇ ਵਿਚਾਲੇ ਖਰਾਬ ਹੋਏ ਰਿਸ਼ਤਿਆਂ ਵਿਚਾਲੇ ਇੱਕ ਦੇਸ਼ ਨੇ ਭਾਰਤ ਲਈ ਵੀਜ਼ਾ ਮੁਫ਼ਤ ਕਰ ਦਿੱਤਾ ਹੈ। ਹਲਾਂਕਿ ਭਾਰਤ ਨੇ ਕੈਨੇਡੀਅਨ ਨੂੰ ਵੀਜ਼ਾ ਦੇਣ 'ਤੇ ਰੋਕ ਲਗਾ ਦਿੱਤੀ ਹੈ ਤਾਂ ਹੁਣ ਸ੍ਰੀਲੰਕਾ ਨੇ ਭਾਰਤ ਲਈ ਵੱਡਾ ਫੈਸਲਾ ਲਿਆ ਹੈ। ਸਿਰਫ਼ ਭਾਰਤ ਹੀ ਨਹੀਂ 7 ਹੋਰ ਦੇਸ਼ਾਂ ਨੂੰ ਇਹ ਰਾਤ ਦਿੱਤੀ ਗਈ ਹੈ। 


 ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ਾ ਗੁਆਂਢੀ ਮੁਲਕ ਸ੍ਰੀਲੰਕਾ ਦੀ ਯਾਤਰਾ ਕਰ ਸਕਣਗੇ। ਸ੍ਰੀਲੰਕਾ ਦੀ ਕੈਬਨਿਟ ਨੇ ਭਾਰਤ ਸਮੇਤ ਸੱਤ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਸੈਲਾਨੀ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਕਰਜ਼ 'ਚ ਡੁੱਬੇ ਟਾਪੂਆਂ ਵਾਲੇ ਦੇਸ਼ ਦੇ ਪਰਬਤੀ ਖੇਤਰ ਦੇ ਮੁੜ ਨਿਰਮਾਣ ਦੇ ਯਤਨਾਂ ਤਹਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਭਾਰਤੀ ਨਾਗਰਿਕ 58 ਦੇਸ਼ਾਂ ਦੀ ਯਾਤਰਾ ਮੁਫ਼ਤ ਵੀਜ਼ੇ 'ਤੇ ਕਰ ਸਕਦੇ ਹਨ।




ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨੂੰ 31 ਮਾਰਚ 2024 ਤੱਕ ਪਾਇਲਟ ਪ੍ਰਾਜੈਕਟ ਤਹਿਤ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਨੇ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਤੇ ਥਾਈਲੈਂਡ ਦੇ ਯਾਤਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਫ਼ਤ ਦਾਖ਼ਲੇ ਦੀ ਪ੍ਰਵਾਨਗੀ ਦੇ ਦਿੱਤੀ। 


ਇਹਨਾਂ ਦੇਸ਼ਾਂ ਦੇ ਯਾਤਰੀ ਸ੍ਰੀਲੰਕਾ ਦੀ ਯਾਤਰਾ ਲਈ ਮੁਫ਼ਤ ਵੀਜ਼ਾ ਪ੍ਰਾਪਤ ਕਰ ਸਕਣਗੇ। ਸਤੰਬਰ 'ਚ ਸ੍ਰੀਲੰਕਾ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਅਨੁਸਾਰ 30 ਹਜ਼ਾਰ ਯਾਤਰੀਆਂ ਤੇ 26 ਪ੍ਰਤੀਸ਼ਤ ਨਾਲ ਭਾਰਤ ਪਹਿਲੇ ਤੇ ਅੱਠ ਹਜ਼ਾਰ ਯਾਤਰੀਆਂ ਚੀਨ ਦੂਜੇ ਨੰਬਰ 'ਤੇ ਹੈ। 2019 'ਚ ਈਸਟਰ ਐਤਵਾਰ ਧਮਾਕੇ ਪਿੱਛੋਂ ਸ੍ਰੀਲੰਕਾ ਆਉਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਕਮੀ ਆਈ ਸੀ। ਧਮਾਕਿਆਂ 'ਚ 11 ਭਾਰਤੀਆਂ ਸਮੇਤ 270 ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial