ਕੈਨੇਡਾ ਵਿੱਚ ਇੱਕ ਫੂਡ ਡਿਲੀਵਰੀ ਕੰਪਨੀ 'ਚ ਕਰਮਚਾਰੀ ਵਜੋਂ ਕੰਮ ਕਰ ਰਹੇ ਇੱਕ 24 ਸਾਲਾ ਭਾਰਤੀ ਵਿਦਿਆਰਥੀ ਦੀ ਹਿੰਸਕ ਹਮਲੇ ਦੌਰਾਨ ਮੌਤ ਹੋ ਗਈ। ਹਮਲਾਵਰ ਭਾਰਤੀ ਵਿਦਿਆਰਥੀ ਤੋਂ ਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਸੀਟੀਵੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਗੁਰਵਿੰਦਰ ਨਾਥ 9 ਜੁਲਾਈ ਨੂੰ ਸਵੇਰੇ 2.10 ਵਜੇ ਮਿਸੀਸਾਗਾ ਦੇ ਬ੍ਰਿਟੈਨਿਆ ਅਤੇ ਕ੍ਰੈਡਿਟਵਿਊ ਰੋਡ 'ਤੇ ਪੀਜ਼ਾ ਡਿਲੀਵਰ ਕਰ ਰਿਹਾ ਸੀ। ਫਿਰ ਕੁਝ ਅਣਪਛਾਤੇ ਸ਼ੱਕੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਦੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।


ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਬਿਊਰੋ ਦੇ ਇੰਸਪੈਕਟਰ ਫਿਲ ਕਿੰਗ ਨੇ ਕਿਹਾ: "ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਵਿੱਚ ਬਹੁਤ ਸਾਰੇ ਸ਼ੱਕੀ ਸ਼ਾਮਲ ਹਨ। ਪੁਲਿਸ ਮੁਤਾਬਕ ਭਾਰਤੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਹੀ ਇਹਨਾਂ ਮੁਲਜ਼ਮਾਂ ਨੇ ਫੂਡ ਔਰਡਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੇ ਹਮਲੇ ਤੋਂ ਪਹਿਲਾਂ ਪੀਜ਼ਾ ਆਰਡਰ ਦੀ ਆਡੀਓ ਰਿਕਾਰਡਿੰਗ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਨਾਥ ਦੇ ਆਉਣ ਤੋਂ ਬਾਅਦ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਕੇ ਗੱਡੀ ਲੈ ਕੇ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਕਈ ਲੋਕ ਮਦਦ ਲਈ ਅੱਗੇ ਆਏ ਭਾਰਤੀ ਵਿਦਿਆਰਥੀ ਨੂੰ ਜ਼ਖਮੀ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਜਿੱਥੇ 14 ਜੁਲਾਈ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਪੁਲਿਸ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਨਾਥ ਅਤੇ ਹਮਲਾਵਰਾਂ ਵਿਚਕਾਰ ਕੋਈ ਜਾਣਿਆ-ਪਛਾਣਿਆ ਸਬੰਧ ਨਹੀਂ ਹੈ।  ਭਾਵੇਂ ਜਾਂਚ ਮੁੱਢਲੇ ਪੜਾਅ ’ਤੇ ਹੈ ਪਰ ਪੁਲੀਸ ਦਾ ਮੰਨਣਾ ਹੈ ਕਿ ਨਾਥ ਬੇਕਸੂਰ ਸੀ। ਨਾਥ ਦੀ ਗੱਡੀ ਓਲਡ ਕ੍ਰੈਡਿਟਵਿਊ ਅਤੇ ਓਲਡ ਡੇਰੀ ਰੋਡ ਖੇਤਰ ਵਿੱਚ ਹਮਲੇ ਦੇ ਕੁਝ ਘੰਟਿਆਂ ਬਾਅਦ, ਅਪਰਾਧ ਵਾਲੀ ਥਾਂ ਤੋਂ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਛੱਡੀ ਹੋਈ ਮਿਲੀ।


ਗੁਰਵਿੰਦਰ ਨਾਥ ਦੇ ਜੀਜਾ ਬਲਰਾਮ ਕ੍ਰਿਸ਼ਨਨ ਨੇ ਕਿਹਾ, "ਉਹਨਾ ਦਾ ਲੜਕਾ ਬੇਕਸੂਰ ਸੀ, ਭਾਰਤ ਤੋਂ ਨਾਥ ਜੁਲਾਈ 2021 ਵਿੱਚ ਕੈਨੇਡਾ ਗਿਆ ਸੀ ਅਤੇ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial