ਕਾਬੁਲ: ਮੱਧ ਅਫ਼ਗਾਨਿਸਤਾਨ 'ਚ ਐਤਵਾਰ ਨੂੰ ਇੱਕ ਕਾਰ ਬੰਬ ਧਾਮਕਾ ਹੋਇਆ। ਇਸ 'ਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖ਼ਮੀ ਹੋਏ। ਮ੍ਰਿਤਕਾਂ 'ਚ ਅੱਠ ਅਫ਼ਗਾਨ ਸਿਕਿਓਰਟੀ ਫੋਰਸ ਦੇ ਮੈਂਬਰ ਤੇ ਚਾਰ ਆਮ ਨਾਗਰਿਕ ਸ਼ਾਮਲ ਹਨ।
ਤਾਲਿਬਾਨ ਵੱਲੋਂ ਗਾਜ਼ੀ 'ਚ 'ਨੈਸ਼ਨਲ ਡਾਇਰੈਕਟੋਰੇਟ ਆਫ਼ ਸਿਕਿਰਓਟੀ' ਦੀ ਇਮਾਰਤ ਨੇੜੇ ਕਾਰ ਬੰਬ ਧਾਮਕੇ ਦੀ ਜ਼ਿੰਮੇਵਾਰੀ ਲਈ ਗਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਕਈ ਖ਼ੁਫੀਆ ਏਜੰਟ ਮਾਰੇ ਗਏ।
ਉਧਰ ਗਾਜ਼ੀ 'ਚ ਸਰਕਾਰੀ ਬੁਲਾਰੇ ਆਰਿਫ਼ ਨੂਰੀ ਨੇ 8 ਅਫ਼ਗਾਨ ਸਿਕਿਓਰਟੀ ਫੋਰਸ ਦੇ ਮੈਂਬਰ ਤੇ ਚਾਰ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 50 ਤੋਂ ਵੱਧ ਲੋਕ ਇਸ ਬਲਾਸਟ 'ਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਕਾਰ ਬੰਬ ਧਾਮਕੇ 'ਚ 12 ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
07 Jul 2019 01:12 PM (IST)
ਮੱਧ ਅਫ਼ਗਾਨਿਸਤਾਨ 'ਚ ਐਤਵਾਰ ਨੂੰ ਇੱਕ ਕਾਰ ਬੰਬ ਧਾਮਕਾ ਹੋਇਆ। ਇਸ 'ਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖ਼ਮੀ ਹੋਏ। ਮ੍ਰਿਤਕਾਂ 'ਚ ਅੱਠ ਅਫ਼ਗਾਨ ਸਿਕਿਓਰਟੀ ਫੋਰਸ ਦੇ ਮੈਂਬਰ ਤੇ ਚਾਰ ਆਮ ਨਾਗਰਿਕ ਸ਼ਾਮਲ ਹਨ।
- - - - - - - - - Advertisement - - - - - - - - -