ਕਾਬੁਲ: ਤਾਲਿਬਾਨ ਨੇ ਅਫਗਾਨਿਸਤਾਨ ਦੇ ਲਗਭਗ ਹਰ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ, ਪਰ ਉਹ ਅਜੇ ਵੀ ਪੰਜਸ਼ੀਰ ਘਾਟੀ 'ਤੇ ਕਬਜ਼ਾ ਨਹੀਂ ਕਰ ਸਕੇ ਹਨ। ਰਿਪੋਰਟਾਂ ਮੁਤਾਬਕ, ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਲੜਾਕਿਆਂ ਅਤੇ ਉੱਤਰੀ ਗੱਠਜੋੜ ਵਿਚਕਾਰ ਭਿਆਨਕ ਲੜਾਈ ਹੋਈ ਹੈ। ਤਾਲਿਬਾਨ ਲੜਾਕੂ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਅਹਿਮਦ ਸ਼ਾਹ ਮਸੂਦ ਦੇ ਲੜਾਕਿਆਂ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਸ ਤੋਂ ਪਹਿਲਾਂ ਅਲ ਜਜ਼ੀਰਾ ਨੇ ਦਾਅਵਾ ਕੀਤਾ ਸੀ ਕਿ ਮਸੂਦ ਦੇ ਬੇਟੇ ਨੇ ਤਾਲਿਬਾਨ ਨਾਲ ਹੱਥ ਮਿਲਾਇਆ ਹੈ, ਹਾਲਾਂਕਿ ਤਾਜ਼ਾ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੰਜਸ਼ੀਰ ਘਾਟੀ ਵਿੱਚ ਦੋ ਸਮੂਹਾਂ ਵਿੱਚ ਭਿਆਨਕ ਲੜਾਈ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਹਿਮਦ ਸ਼ਾਹ ਮਸੂਦ ਉੱਤਰੀ ਗੱਠਜੋੜ ਦੇ ਗਠਨ ਤੋਂ ਬਾਅਦ ਤਾਲਿਬਾਨ ਨਾਲ ਲੜ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਤਾਲਿਬਾਨ ਨੂੰ ਪੰਜਸ਼ੀਰ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।


ਬਗਲਾਨ ਪ੍ਰਾਂਤ ਵਿੱਚ ਵੀ ਜੰਗ


ਬਗਲਾਨ ਪ੍ਰਾਂਤ ਦੇ ਤਿੰਨ ਜ਼ਿਲ੍ਹਿਆਂ ਨੂੰ ਗੁਆਉਣ ਤੋਂ ਬਾਅਦ ਤਾਲਿਬਾਨ ਨੇ ਮੁੜ ਯੁੱਧ ਛੇੜ ਦਿੱਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਲਿਬਾਨ ਵੱਲੋਂ ਮੁੜ ਲੜਾਈ ਤੇਜ਼ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਬਗਲਾਨ ਪ੍ਰਾਂਤ ਦੇ ਬਾਨੂ ਅਤੇ ਅੰਦਰਾਬ ਵਿੱਚ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ।


ਕਾਬੁਲ ਹਵਾਈ ਅੱਡੇ 'ਤੇ ਭਗਦੜ


ਕਾਬੁਲ ਹਵਾਈ ਅੱਡੇ 'ਤੇ ਹਫੜਾ-ਤਫੜੀ ਦੇ ਮਾਹੌਲ ਦੇ ਵਿਚਕਾਰ ਤਾਲਿਬਾਨ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਭਗਦੜ ਮੱਚ ਗਈ। ਭਗਦੜ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਲੋਕ ਅਫਗਾਨਿਸਤਾਨ ਨੂੰ ਛੱਡਣ ਲਈ ਲਗਾਤਾਰ ਕਾਬੁਲ ਹਵਾਈ ਅੱਡੇ ਤੇ ਪਹੁੰਚ ਰਹੇ ਹਨ ਅਤੇ ਇੱਥੇ ਹਜ਼ਾਰਾਂ ਲੋਕਾਂ ਦੀ ਭੀੜ ਹੈ।


ਇਹ ਵੀ ਪੜ੍ਹੋ: Australia Lockdown Protests: ਆਸਟ੍ਰੇਲੀਆ ‘ਚ ਲੌਕਡਾਊਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੈਂਕੜੇ ਗ੍ਰਿਫਤਾਰ, ਸੱਤ ਪੁਲਿਸ ਅਧਿਕਾਰੀ ਜ਼ਖਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904