ਇੱਕ 30 ਸਾਲਾ ਸਾਬਕਾ ਅਧਿਆਪਕਾ ਰੇਬੇਕਾ ਜੋਏਨਸ 'ਤੇ ਆਪਣੇ ਦੋ ਵਿਦਿਆਰਥੀਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਹੁਣ ਅਧਿਆਪਕ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਸ ਨੇ ਆਪਣੀਆਂ ਬੇਵਕੂਫੀਆਂ ਕਾਰਨ ਆਪਣੇ ਸੁਪਨਿਆਂ ਦੀ ਨੌਕਰੀ ਨੂੰ ਬਰਬਾਦ ਕਰ ਦਿੱਤਾ। ਹਾਲਾਂਕਿ ਰੇਬੇਕਾ ਨੇ ਸਰੀਰਕ ਸਬੰਧ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਮਾਮਲਾ ਬਰਤਾਨੀਆਂ ਦਾ ਹੈ ਜਿੱਥੇ Rebecca Joynes ਨੇ Snapchat 'ਤੇ ਮੁੰਡਿਆਂ ਨਾਲ ਸੰਪਰਕ ਕੀਤਾ ਸੀ। ਰੇਬੇਕਾ ਨੇ ਮੰਨਿਆ ਕਿ ਸੈਲਫੋਰਡ ਕਵੇਸ ਵਿੱਚ ਆਪਣੇ ਅਪਾਰਟਮੈਂਟ ਵਿੱਚ ਬੱਚਿਆਂ ਨੂੰ ਲਿਆ ਕੇ ਉਸ ਨੇ ਇੱਕ ਅਧਿਆਪਕ ਵਜੋਂ ਸੁਰੱਖਿਆ ਨਿਯਮਾਂ ਨੂੰ ਤੋੜਿਆ ਹੈ। 



ਦਸ ਦੇਈਏ ਕਿ ਰੇਬੇਕਾ ਨੂੰ ਪਹਿਲਾਂ ਹੀ ਸਕੂਲ ਦੀ ਨੌਕਰੀ ਤੋ ਸਸਪੈਂਡ ਕਰ ਦਿੱਤਾ ਗਿਆ ਸੀ । ਉਹ 15 ਸਾਲ ਦੇ ਲੜਕੇ ਨਾਲ ਕਥਿਤ ਜਿਨਸੀ ਗਤੀਵਿਧੀ ਦੇ ਦੋਸ਼ ਵਿੱਚ ਜ਼ਮਾਨਤ 'ਤੇ ਸੀ। ਇਸ ਦੇ ਨਾਲ ਹੀ 16 ਸਾਲ ਦੇ ਇੱਕ ਹੋਰ ਲੜਕੇ ਨਾਲ ਸਰੀਰਕ ਸਬੰਧ ਬਣਾਉਣ 'ਤੇ ਉਹ ਗਰਭਵਤੀ ਹੋ ਗਈ। ਦੋਵਾਂ ਵਿਦਿਆਰਥੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।



ਜੋਏਨਸ ਨੇ ਪਹਿਲੇ ਲੜਕੇ ਦੇ ਨਾਲ ਕਿਸੇ ਵੀ ਜਿਨਸੀ ਗਤੀਵਿਧੀ ਤੋਂ ਇਨਕਾਰ ਕੀਤਾ, ਜਿਸਦਾ ਵੀਰਜ ਉਸ ਦੇ ਬੈੱਡਸ਼ੀਟ ਤੋਂ ਬਰਾਮਦ ਕੀਤਾ ਗਿਆ ਸੀ, ਅਤੇ ਕਿਹਾ ਕਿ ਦੂਜੇ ਲੜਕੇ ਨਾਲ ਸਬੰਧ ਉਸ ਦੇ ਸਕੂਲ ਛੱਡਣ ਤੋਂ ਬਾਅਦ ਸ਼ੁਰੂ ਹੋਏ ਸਨ ਅਤੇ ਉਦੋਂ ਤਕ ਉਸ ਨੂੰ ਅਧਿਆਪਕ ਦੀ ਨੌਕਰੀ ਤੋ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਲਈ ਉਸਨੇ ਕੋਈ ਕਾਨੂੰਨੀ ਜੁਰਮ ਨਹੀਂ ਕੀਤਾ ਸੀ।



ਹਾਲ ਹੀ ਵਿੱਚ, ਬਚਾਅ ਪੱਖ ਅਤੇ ਸਰਕਾਰੀ ਵਕੀਲ ਜੋਅ ਆਲਮੈਨ ਵਿਚਕਾਰ ਅਦਾਲਤ ਵਿੱਚ ਜਿਰ੍ਹਾ ਹੋਈ ਅਤੇ ਉਨ੍ਹਾਂ ਨੇ ਦੋਵਾਂ ਮਾਮਲਿਆਂ ਵਿੱਚ ਸਮਾਨਤਾਵਾਂ ਵੱਲ ਇਸ਼ਾਰਾ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਲੜਕਿਆਂ ਨੂੰ ਆਪਣੇ ਫਲੈਟ 'ਤੇ ਲੈ ਕੇ ਜਾਣ ਲੱਗੀ ਤਾਂ ਦੋਵੇਂ ਲੜਕਿਆਂ ਦੀ ਉਮਰ 15 ਸਾਲ ਸੀ ਅਤੇ ਦੋਵੇਂ ਉਸ ਨਾਲ ਸਨੈਪਚੈਟ 'ਤੇ ਗੱਲ ਕਰ ਰਹੇ ਸਨ। ਦੋਵਾਂ ਮਾਮਲਿਆਂ ਵਿੱਚ ਇਹ ਗਤੀਵਿਧੀਆਂ ਉਨ੍ਹਾਂ ਦੇ ਮਾਪਿਆਂ ਤੋਂ ਗੁਪਤ ਸਨ ਅਤੇ ਉਹ ਦੋਵੇਂ ਉਸ ਨਾਲ ਫਲਰਟ ਕਰਦੇ ਸਨ। ਇੱਕ ਲੜਕੇ ਨੇ ਆਪਣੇ ਅਧਿਆਪਕ ਨੂੰ ਸੈਕਸੀ ਕਿਹਾ ਜਦੋਂ ਕਿ ਦੂਜੇ ਨੇ ਅਧਿਆਪਕ ਨੂੰ ਸੁਨੇਹਾ ਭੇਜਿਆ, "ਆਪਣਾ *%$ ਕੱਢੋ।"



ਸਰਕਾਰੀ ਵਕੀਲ ਆਲਮੈਨ ਨੇ ਸਵਾਲ ਪੁੱਛਿਆ ਕਿ ਤੁਸੀਂ ਇਸ ਦਾ ਕੀ ਜਵਾਬ ਦਿੱਤਾ? ਇਸ 'ਤੇ ਜੋਏਨਸ ਨੇ ਜਵਾਬ ਦਿੱਤਾ, "ਇੱਕ ਹੱਸਦੀ ਸਮਾਈਲੀ ਭੇਜੀ।" ਆਲਮੈਨ ਨੇ ਕਿਹਾ ਕਿ ਜੋਏਨਸ ਨੇ ਅਜਿਹੇ ਵਿਵਹਾਰ ਨੂੰ ਬੰਦ ਕਰਨ ਦੀ ਬਜਾਏ ਅਸਪਸ਼ਟ ਜਵਾਬ ਦਿੱਤੇ ਹਨ। ਜੋਏਨਸ ਦਾ ਕਹਿਣਾ ਹੈ ਕਿ ਇੱਕ ਹੋਰ ਲੜਕੇ ਨਾਲ ਸੈਕਸ ਉਦੋਂ ਸ਼ੁਰੂ ਹੋਇਆ ਜਦੋਂ ਉਹ 16 ਸਾਲ ਦਾ ਹੋਇਆ ਅਤੇ ਸਕੂਲ ਛੱਡ ਦਿੱਤਾ ਅਤੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਲੜਕੇ ਨੇ ਜਿਊਰੀ ਨੂੰ ਦੱਸਿਆ ਕਿ ਜਦੋਂ ਉਹ ਸਕੂਲ ਵਿੱਚ ਸੀ, ਜੋਏਨਸ ਨੇ ਪਹਿਲਾਂ ਉਸਦੇ ਫਲੈਟ ਵਿੱਚ ਆ ਕੇ ਉਸਨੂੰ ਚੁੰਮਿਆ ਅਤੇ ਫਿਰ ਇੱਕ ਹੋਰ ਮੌਕੇ 'ਤੇ ਉਨ੍ਹਾਂ ਨੇ ਸਰੀਰਕ ਸਬੰਧ ਬਣਾਏ। ਜੋਏਨਸ ਨੂੰ ਇਸ ਤੋ ਬਾਅਦ ਗ੍ਰਿਫਤਾਰ ਕਰਕੇ  ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਜ਼ਮਾਨਤ ਦਿੱਤੀ ਗਈ।