Terrorist Attack In Turkey: ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਐਤਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਸੰਸਦ ਦੇ ਨੇੜੇ ਆਪਣੇ ਆਪ ਨੂੰ ਉਡਾ ਲਿਆ। ਇਸ ਧਮਾਕੇ ਤੋਂ ਬਾਅਦ ਅੰਕਾਰਾ ਸ਼ਹਿਰ 'ਚ ਹਲਚਲ ਮਚ ਗਈ। ਇਸ ਆਤਮਘਾਤੀ ਹਮਲੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਬਹੁਤ ਹੀ ਖਤਰਨਾਕ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅੰਕਾਰਾ 'ਚ ਸੰਸਦ ਨੇੜੇ ਐਤਵਾਰ ਸਵੇਰੇ ਕਰੀਬ 9 ਵਜੇ ਧਮਾਕਾ ਹੋਇਆ। ਇਸ ਹਮਲੇ 'ਚ ਇਕ ਫਿਦਾਇਨ ਮਾਰਿਆ ਗਿਆ, ਜਦਕਿ ਦੂਜੇ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਹਾਲਾਂਕਿ ਧਮਾਕੇ ਕਾਰਨ ਦੋ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ।
ਸੀਸੀਟੀਵੀ ਫੁਟੇਜ 'ਚ ਕੀ ਹੈ?
ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਤੇਜ਼ੀ ਨਾਲ ਗ੍ਰਹਿ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ ਸਕਿਓਰਿਟੀ ਦੇ ਕੋਲ ਪਹੁੰਚਦੀ ਹੈ ਅਤੇ ਪ੍ਰਵੇਸ਼ ਦੁਆਰ ਦੇ ਸਾਹਮਣੇ ਰੁੱਕ ਜਾਂਦੀ ਹੈ। ਜਿਵੇਂ ਹੀ ਕਾਰ ਰੁੱਕਦੀ ਹੈ, ਇੱਕ ਅੱਤਵਾਦੀ ਹੇਠਾਂ ਉਤਰਦਾ ਹੈ ਅਤੇ ਨੈਸ਼ਨਲ ਪੁਲਿਸ ਹੈੱਡਕੁਆਰਟਰ ਦੀ ਇਮਾਰਤ ਦੇ ਗੇਟ ਤੱਕ ਪਹੁੰਚਦਾ ਹੈ ਅਤੇ ਆਪਣੇ ਆਪ ਨੂੰ ਉਡਾ ਲੈਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਵਾਇਰਲ ਵੀਡੀਓ 'ਚ ਧਮਾਕੇ ਤੋਂ ਬਾਅਦ ਸੜਕ 'ਤੇ ਖਿੱਲਰਿਆ ਮਲਬਾ ਵੀ ਸਾਫ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Pakistan PTI Chief: ਇਮਰਾਨ ਖ਼ਾਨ ਨੂੰ ਜੇਲ੍ਹ ਵਿੱਚ ਦਿੱਤੇ ਜਾ ਰਹੇ ਨੇ ਮਾਨਸਿਕ ਤਸੀਹੇ, PTI ਮੁਖੀ ਦੇ ਵਕੀਲ ਨੇ ਲਾਏ ਦੋਸ਼
ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਇਆ ਨੇ ਕਹੀ ਇਹ ਗੱਲ
ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਇਸ ਘਟਨਾ ਬਾਰੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ "ਦੋ ਅੱਤਵਾਦੀ ਇੱਕ ਕਮਰਸ਼ੀਅਲ ਗੱਡੀ ਨਾਲ ਰਾਸ਼ਟਰੀ ਪੁਲਿਸ ਹੈੱਡਕੁਆਰਟਰ ਦੀ ਇਮਾਰਤ ਦੇ ਨੇੜੇ ਪਹੁੰਚੇ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਆਪਣੇ ਆਪ ਨੂੰ ਉਡਾ ਲਿਆ। ਜਦਕਿ ਦੂਜਾ ਅੱਤਵਾਦੀ ਮੌਕੇ 'ਤੇ ਹੀ ਮਾਰਿਆ ਗਿਆ।"
ਬੰਬ ਧਮਾਕੇ ਕਾਰਨ ਲੱਗੀ ਅੱਗ ਵਿੱਚ ਦੋ ਪੁਲਿਸ ਅਧਿਕਾਰੀ ਮਾਮੂਲੀ ਜ਼ਖ਼ਮੀ ਹੋ ਗਏ। ਅਸੀਂ ਆਪਣੇ ਨਾਇਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅੱਤਵਾਦ ਖਿਲਾਫ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਆਖਰੀ ਅੱਤਵਾਦੀ ਦਾ ਖਾਤਮਾ ਨਹੀਂ ਹੋ ਜਾਂਦਾ।''
ਇਹ ਵੀ ਪੜ੍ਹੋ: Pakistan news: ਪਾਕਿਸਤਾਨ 'ਚ ਮੁਫਤੀ ਕੈਸਰ ਫਾਰੂਕ ਦਾ ਦਿਨ-ਦਿਹਾੜੇ ਹੋਇਆ ਕਤਲ, ਕੌਣ ਖਤਮ ਕਰ ਰਿਹਾ ਭਾਰਤ ਦੇ ਦੁਸ਼ਮਨ?