ਕਰਾਚੀ: ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਇਸ ਅੱਤਵਾਦੀ ਹਮਲੇ ਵਿੱਚ ਸਾਰੇ 4 ਅੱਤਵਾਦੀ ਮਾਰੇ ਗਏ ਹਨ। ਇਸ ਹਮਲੇ ਵਿੱਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਕਈ ਸੁਰੱਖਿਆ ਕਰਮਚਾਰੀ ਤੇ ਆਮ ਨਾਗਰਿਕਾਂ ਸਮੇਤ 11 ਲੋਕ ਜ਼ਖਮੀ ਹੋਏ ਹਨ।


ਦੱਸ ਦਈਏ ਕਿ ਦੋਵਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ। ਅੱਤਵਾਦੀਆਂ ਨੇ ਪਹਿਲਾਂ ਇਮਾਰਤ ਦੇ ਮੁੱਖ ਗੇਟ 'ਤੇ ਗ੍ਰਨੇਡ ਨਾਲ ਹਮਲਾ ਕੀਤਾ। ਉਸ ਤੋਂ ਬਾਅਦ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਹੈ