Elon Musk changed his name: ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 21 ਦਿਨਾਂ ਤੋਂ ਜਾਰੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਟੇਸਲਾ ਦੇ ਮੁਖੀ ਐਲੋਨ ਮਸਕ (Elon Musk) ਨੇ ਆਪਣੇ ਇਕ ਟਵੀਟ ਰਾਹੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਹੀ ਬਦਲ ਲਿਆ।
 
ਦਰਅਸਲ, ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਪੱਛਮੀ ਦੇਸ਼ਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਵਿਰੋਧ ਕੀਤਾ ਹੈ। ਟੇਸਲਾ ਦੇ ਮੁਖੀ ਐਲੋਨ ਮਸਕ ਵੀ ਇਸ ਲੜੀ ਵਿਚ ਸ਼ਾਮਲ ਹੋਏ ਅਤੇ ਸੋਮਵਾਰ ਨੂੰ ਵਲਾਦੀਮੀਰ ਪੁਤਿਨ ਨੂੰ ਆਹਮੋ -ਸਾਹਮਣੇ ਦੀ ਲੜਾਈ ਲਈ ਚੁਣੌਤੀ ਦਿੱਤੀ। ਅਜਿਹੇ 'ਚ ਰੂਸ ਦੇ ਪੁਲਾੜ ਪ੍ਰੋਗਰਾਮ ਦੇ ਮੁਖੀ ਤੇ ਚੇਚਨੀਆ ਦੇ ਨੇਤਾ ਰਮਜ਼ਾਨ ਕਾਦਿਰੋਵ ਦੇ ਵਿਰੋਧ ਤੋਂ ਬਾਅਦ ਐਲੋਨ ਮਸਕ ਨੇ ਆਪਣਾ ਨਾਂ ਬਦਲ ਲਿਆ ਹੈ।



 ਐਲੋਨ ਮਸਕ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਆਪਣਾ ਨਾਂ ਬਦਲ ਕੇ ਐਲੋਨਾ ਮਸਕ ਰੱਖ ਲਿਆ ਹੈ। ਨਾਲ ਹੀ ਐਲੋਨ ਮਸਕ ਨੇ ਚੇਚਨੀਆ ਦੇ ਨੇਤਾ ਰਮਜ਼ਾਨ ਕਾਦਿਰੋਵ ਦੀ ਟੈਲੀਗ੍ਰਾਮ ਪੋਸਟ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਵਲਾਦੀਮੀਰ ਪੁਤਿਨ ਨੂੰ ਚੁਣੌਤੀ ਦੇਣ ਦੇ ਮਾਮਲੇ ਵਿਚ ਰਮਜ਼ਾਨ ਕਾਦਿਰੋਵ ਨੇ ਐਲੋਨ ਮਸਕ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪੁਤਿਨ ਨਾਲ ਆਪਣੀ ਤਾਕਤ ਦੀ ਤੁਲਨਾ ਨਾ ਕਰਨ।

ਚੇਚਨੀਆ ਦੇ ਨੇਤਾ ਰਮਜ਼ਾਨ ਕਾਦਿਰੋਵ ਨੇ ਕੜੇ ਸ਼ਬਦਾਂ ਨਾਲ ਕਿਹਾ ਹੈ ਕਿ ਜਦੋਂ ਵਲਾਦੀਮੀਰ ਪੁਤਿਨ ਤੁਹਾਨੂੰ ਸਾਰਿਆਂ ਨੂੰ ਹਰਾ ਦੇਣਗੇ ਤਾਂ ਐਲੋਨ ਮਸਕ ਬਹੁਤ ਕਮਜ਼ੋਰ ਵਿਰੋਧੀ ਦਿਖਾਈ ਦੇਣਗੇ। ਦੂਜੇ ਪਾਸੇ ਐਲੋਨ ਮਸਕ ਦਾ ਟਵੀਟ ਟਵਿੱਟਰ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਹੁਣ ਤੱਕ 2 ਲੱਖ 6 ਹਜ਼ਾਰ ਤੋਂ ਵੱਧ ਲਾਈਕਸ ਦੇ ਨਾਲ ਇਸ ਨੂੰ 20 ਹਜ਼ਾਰ ਤੋਂ ਵੱਧ ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ।