ਥਾਈਲੈਂਡ ਦੇ ਏਅਰਪੋਰਟ 'ਤੇ ਭਾਰੀ ਸੁਰੱਖਿਆ ਅਣਗਹਿਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ 'ਚ ਸਾਫ ਤੌਰ 'ਤੇ ਇਕ ਕਾਰ ਹਵਾਈ ਜਹਾਜ਼ ਦੇ ਰਨਵੇਅ 'ਤੇ ਦੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ 'ਤੇ ਡਰੱਗਜ਼ ਦੇ ਪ੍ਰਭਾਵ 'ਚ ਇਕ ਕਾਰ ਚਾਲਕ ਨੇ ਆਪਣੇ ਕਾਰ ਥਾਈਲੈਂਡ ਦੇ ਸਰਗਰਮ ਹਵਾਈ ਅੱਡੇ ਦੇ ਰਨਵੇਅਅ 'ਤੇ ਚੜਾ ਦਿੱਤੀ। ਹਾਲਾਂਕਿ ਬਾਅਦ 'ਚ ਉਸ ਨੂੰ ਫੜ੍ਹ ਲਿਆ ਗਿਆ ਤੇ ਕਿਸੇ ਵੱਡੀ ਅਣਹੋਣੀ ਦਾ ਖਤਰਾ ਟਲ ਗਿਆ।


ਰਨਵੇਅ 'ਤੇ ਆਈ ਕਾਰ


ਬੈਂਕਾਕ ਦੇ ਹਵਾਈ ਅੱਡੇ ਤੇ ਜਿਵੇਂ ਹੀ ਇਕ ਹਵਾਈ ਜਹਾਜ਼ ਲੈਂਡ ਕੀਤਾ ਤਾਂ ਉਸੇ ਸਮੇਂ ਇਕ ਕਾਰ ਰਨਵੇਅ 'ਤੇ ਦੇਖੀ ਗਈ। ਜਿਸ ਕਾਰਨ ਹਵਾਈ ਜਹਾਜ਼ 'ਚ ਬੈਠੇ ਯਾਤਰੀ ਸਹਿਮ ਗਏ। ਅਚਾਨਕ ਤੋਂ ਰਨਵੇਅ 'ਤੇ ਕਾਰ ਆਉਣ ਕਾਰਨ ਥਾਈਲੈਂਡ 'ਚ ਏਅਰਪੋਰਟ ਦੀ ਸਿਕਿਓਰਟੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਹਾਲਾਂਕਿ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਤੁਰੰਤ ਐਕਸ਼ਨ ਲੈਂਦਿਆਂ ਕਾਰ ਚਾਲਕ ਨੂੰ ਰਨਵੇਅ ਤੋਂ ਦੂਰ ਕਰ ਦਿੱਤਾ।





ਵੱਡਾ ਹਾਦਸਾ ਟਲਿਆ


ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਘਟਨਾ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਆਦਮੀ ਨੂੰ ਰਨਵੇਅ ਤੋਂ ਦੂਰ ਭਜਾ ਦਿੱਤਾ ਸੀ। ਵੀਡੀਓ ਗ੍ਰਾਊਂਡ ਸਟਾਫ ਦੇ ਇਕ ਮੈਂਬਰ ਨੇ ਬਣਾਈ ਸੀ। ਫਿਲਹਾਲ ਰਨਵੇਅ 'ਤੇ ਆਈ ਕਾਰ ਦੇ ਕਾਰਨ ਵੱਡਾ ਹਾਦਸਾ ਟਲ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ