North Korea's Kim calls for expansion of nuclear arsenal: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਮਗਰੋਂ ਦੁਨੀਆ ਉੱਪਰ ਵਿਸ਼ਵ ਯੁੱਧ ਦਾ ਖਤਰਾ ਵਧਦਾ ਜਾ ਰਿਹਾ ਹੈ। ਇੱਕ ਪਾਸੇ ਰੂਸ ਨਾਲ ਅਮਰੀਕਾ ਤੇ ਯੂਰਪੀ ਦੇਸ਼ਾਂ ਦਾ ਤਣਾਅ ਵਧਦਾ ਜਾ ਰਿਹਾ ਤੇ ਦੂਜੇ ਪਾਸੇ ਚੀਨ ਵੀ ਅਮਰੀਕਾ ਨੂੰ ਅੱਖਾਂ ਵਿਖਾ ਰਿਹਾ ਹੈ। ਇਸ ਜੰਗੀ ਮਾਹੌਲ ਵਿੱਚ ਉੱਤਰ ਕੋਰੀਆ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਇੱਕ ਮਿਜ਼ਾਈਲ ਪ੍ਰੀਖਣ ਕਰਕੇ ਆਪਣੇ ਇਰਾਦੇ ਜਾਹਿਰ ਕਰ ਦਿੱਤੇ ਹਨ।
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੇ ਪਰਮਾਣੂ ਹਥਿਆਰਾਂ ਦੇ ਭੰਡਾਰ ’ਚ ਵਾਧਾ ਕਰਨ, ਨਵੀਂ ਤੇ ਵੱਧ ਤਾਕਤ ਵਾਲੀ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਵਿਕਸਤ ਕਰਨ ਤੇ ਦੇਸ਼ ਦੀ ਪਹਿਲੀ ਜਾਸੂਸੀ ਸੈਟੇਲਾਈਟ ਲਾਂਚ ਕਰਨ ਦਾ ਹੁਕਮ ਦਿੱਤਾ ਹੈ। ਉੱਤਰ ਕੋਰੀਆ ਨੇ ਪਿਛਲੇ ਸਾਲ ਰਿਕਾਰਡ ਗਿਣਤੀ ’ਚ ਮਿਜ਼ਾਈਲਾਂ ਦੀ ਅਜ਼ਮਾਇਸ਼ ਕੀਤੀ ਹੈ। ਕਿਮ ਜੋਂਗ ਉਨ ਕਈ ਵਾਰ ਇਹ ਅਹਿਦ ਕਰ ਚੁੱਕੇ ਹਨ ਕਿ ਉਹ ਅਮਰੀਕਾ ਦੀ ਦੁਸ਼ਮਣੀ ਨਾਲ ਨਜਿੱਠਣ ਲਈ ਆਪਣੇ ਦੇਸ਼ ਦੇ ਹਥਿਆਰਾਂ ਦੇ ਭੰਭਾਰ ਦਾ ਮਿਆਰ ਤੇ ਸਮਰੱਥਾ ਦੋਵੇਂ ਵਧਾਉਣਗੇ।
ਸਰਕਾਰੀ ‘ਕੋਰੀਅਨ ਸੈਂਟਰ ਨਿਊਜ਼ ਏਜੰਸੀ’ ਅਨੁਸਾਰ ਕਿਮ ਨੇ ਹਾਲ ਹੀ ਵਿੱਚ ਹਾਕਮ ਪਾਰਟੀ ਦੀ ਮੀਟਿੰਗ ’ਚ ਕਿਹਾ ਸੀ ਕਿ ਉਹ ਮਨੁੱਖੀ ਇਤਿਹਾਸ ’ਚ ਉੱਤਰ ਕੋਰੀਆ ਨੂੰ ਅਲੱਗ-ਥਲੱਗ ਕਰਨ ਤੇ ਦਬਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਲਈ ਦੁੱਗਣੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਜੋ ਉੱਤਰ ਕੋਰੀਆ ਦੀ ਪ੍ਰਭੂਸੱਤਾ, ਸੁਰੱਖਿਆ ਤੇ ਹਿੱਤਾਂ ਦੀ ਰਾਖੀ ਦੀ ਗਾਰੰਟੀ ਹੈ। ਕਿਮ ਯੌਂਗ ਨੇ ਦੋਸ਼ ਲਾਇਆ ਦੱਖਣੀ ਕੋਰੀਆ ਖਤਰਨਾਕ ਹਥਿਆਰਾਂ ਦੇ ਨਿਰਮਾਣ ’ਚ ਲੱਗਾ ਹੋਇਆ ਹੈ ਤੇ ਉੱਤਰੀ ਕੋਰੀਆ ਨਾਲ ਖੁੱਲ੍ਹੇ ਤੌਰ ’ਤੇ ਜੰਗ ਦੀਆਂ ਤਿਆਰੀਆਂ ਕਰ ਰਿਹਾ ਹੈ।
ਕੇਸੀਐਨਸੀ ਅਨੁਸਾਰ ਕਿਮ ਯੌਂਗ ਨੇ ਦੇਸ਼ ਦੇ ਪਰਮਾਣੂ ਹਥਿਆਰਾਂ ’ਚ ਵਾਧਾ ਕਰਨ ਤੇ ਇੱਕ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਵਿਕਸਤ ਕਰਨ ਦਾ ਹੁਕਮ ਦਿੱਤਾ ਹੈ। ਏਜੰਸੀ ਅਨੁਸਾਰ ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਜਲਦੀ ਤੋਂ ਜਲਦੀ ਆਪਣੀ ਪਹਿਲੀ ਜਾਸੂਸੀ ਸੈਟੇਲਾਈਟ ਵੀ ਲਾਂਚ ਕਰੇਗਾ ਤੇ ਇਸ ਸਬੰਧੀ ਤਿਆਰੀਆਂ ਆਖਰੀ ਪੜਾਅ ’ਤੇ ਹਨ।
ਇਹ ਵੀ ਪੜ੍ਹੋ: Viral Video: ਨਦੀ 'ਚ ਮੂੰਹ ਧੋ ਰਹੀ ਸੀ ਕੁੜੀ, ਫਿਰ ਜੋ ਹੋਇਆ... ਉਹ ਪਲ ਕੁੜੀ ਨੂੰ ਹਮੇਸ਼ਾ ਯਾਦ ਰਹੇਗੀ
ਉੱਤਰ ਕੋਰੀਆ ਵੱਲੋਂ ਵੱਧਦੇ ਖਤਰਿਆਂ ਨੂੰ ਦੇਖਦਿਆਂ ਅਮਰੀਕਾ ਤੇ ਦੱਖਣੀ ਕੋਰੀਆ ਨੇ ਵੀ ਆਪਣੀਆਂ ਜੰਗੀ ਮਸ਼ਕਾਂ ਵਧਾ ਦਿੱਤੀਆਂ ਹਨ। ਦੱਖਣੀ ਕੋਰੀਆ ਨੇ ਕਿਹਾ ਕਿ ਅੱਜ ਤੜਕੇ ਉੱਤਰੀ ਕੋਰੀਆ ਨੇ ਮੱਧ ਖੇਤਰ ’ਚ ਮਿਜ਼ਾਈਲ ਦੀ ਅਜ਼ਮਾਇਸ਼ ਕੀਤੀ ਜੋ ਤਕਰੀਬਨ 400 ਕਿਲੋਮੀਟਰ ਦੀ ਦੂਰੀ ਤੱਕ ਗਈ ਤੇ ਫਿਰ ਕੋਰਿਆਈ ਉੱਪ ਦੀਪ ਤੇ ਜਾਪਾਨ ਵਿਚਾਲੇ ਜਲ ਖੇਤਰ ’ਚ ਡਿੱਗ ਗਈ। ਦੱਖਣੀ ਕੋਰੀਆ ਨੇ ਇਸ ਅਜ਼ਮਾਇਸ਼ ਨੂੰ ਭੜਕਾਹਟ ਪੈਦਾ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ।