No visa free entry for Indians from January 1: ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਕੰਟਰੋਲ ਕਰਨ ਅਤੇ ਯੂਰਪੀਅਨ ਵੀਜ਼ਾ ਨੀਤੀ ਦੀ ਪਾਲਣਾ ਕਰਨ ਲਈ ਸਰਬੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਫ੍ਰੀ ਟਰੈਵਲ (Visa Free Travel) ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਬਿਆਨ ਦੇ ਅਨੁਸਾਰ 1 ਜਨਵਰੀ 2023 ਤੋਂ ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ ਵੈਧ ਵੀਜ਼ਾ ਤੋਂ ਬਗੈਰ ਸਰਬੀਆ ਜਾਣ ਦੀ ਸਹੂਲਤ ਨਹੀਂ ਮਿਲੇਗੀ।


ਇਸ ਤੋਂ ਪਹਿਲਾਂ ਡਿਪਲੋਮੈਟਿਕ ਅਤੇ ਅਧਿਕਾਰਤ ਭਾਰਤੀ ਪਾਸਪੋਰਟ ਧਾਰਕਾਂ ਨੂੰ 90 ਦਿਨਾਂ ਲਈ ਬਗੈਰ ਵੀਜ਼ਾ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜਦਕਿ ਆਮ ਪਾਸਪੋਰਟ ਧਾਰਕਾਂ ਲਈ ਇਹ ਮਿਆਦ 30 ਦਿਨ ਸੀ। ਇੱਕ ਬਿਆਨ 'ਚ ਸਰਕਾਰ ਨੇ ਕਿਹਾ ਕਿ ਸਰਬੀਆ 'ਚ 30 ਦਿਨਾਂ ਤੱਕ ਰਹਿਣ ਲਈ ਸਾਰੇ ਭਾਰਤੀ ਪਾਸਪੋਰਟ ਧਾਰਕਾਂ ਲਈ ਸਰਬੀਆ 'ਚ ਵੀਜ਼ਾ ਪ੍ਰੀ ਐਂਟਰੀ ਦੀ ਮੌਜੂਦਾ ਵਿਵਸਥਾ ਨੂੰ ਵਾਪਸ ਲੈ ਲਿਆ ਗਿਆ ਹੈ।


5 ਸਾਲਾਂ ਤੋਂ ਸੀ ਪ੍ਰਬੰਧ


ਵੀਜ਼ਾ ਫ੍ਰੀ ਐਂਟਰੀ ਸਰਬੀਆ ਵੱਲੋਂ ਸਤੰਬਰ 2017 'ਚ ਸ਼ੁਰੂ ਕੀਤੀ ਗਈ ਸੀ। ਸਰਬੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਸਰਬੀਆ 'ਚ ਵੀਜ਼ਾ ਫ੍ਰੀ ਐਂਟਰੀ ਦੇ ਆਧਾਰ 'ਤੇ ਸਰਬੀਆ ਦੇ ਗੁਆਂਢੀ ਦੇਸ਼ਾਂ ਅਤੇ ਹੋਰ ਯੂਰਪੀਅਨ ਦੇਸ਼ਾਂ ਸਮੇਤ ਹੋਰ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਦੇ ਹਨ। ਸਰਬੀਆ ਸਰਕਾਰ ਦੀ ਘੋਸ਼ਣਾ ਤੋਂ ਬਾਅਦ ਬੇਲਗ੍ਰੇਡ 'ਚ ਭਾਰਤੀ ਦੂਤਾਵਾਸ, ਸਰਬੀਆ ਨੇ ਇਕ ਐਡਵਾਈਜ਼ਰੀ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਨਿਯਮਾਂ 'ਚ ਤਬਦੀਲੀਆਂ ਬਾਰੇ ਸੂਚਿਤ ਕੀਤਾ ਹੈ।


ਐਡਵਾਈਜ਼ਰੀ ਕੀਤੀ ਜਾਰੀ


ਐਡਵਾਈਜ਼ਰੀ ਦੇ ਅਨੁਸਾਰ 1 ਜਨਵਰੀ 2023 ਤੋਂਸਰਬੀਆ ਜਾਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਰਬੀਆ ਰਿਪਬਲਿਕ 'ਚ ਐਂਟਰ ਹੋਣ ਲਈ ਵੀਜ਼ਾ ਦੀ ਲੋੜ ਹੋਵੇਗੀ। ਸਰਬੀਆ ਦੀ ਸਰਕਾਰ ਵੱਲੋਂ ਸਰਬੀਆ 'ਚ 30 ਦਿਨਾਂ ਤਕ ਠਹਿਰਨ ਲਈ ਸਾਰੇ ਭਾਰਤੀ ਪਾਸਪੋਰਟ ਧਾਰਕਾਂ ਲਈ ਸਰਬੀਆ 'ਚ ਵੀਜ਼ਾ ਫ੍ਰੀ ਐਂਟਰੀ ਦੀ ਮੌਜੂਦਾ ਵਿਵਸਥਾ ਨੂੰ ਵਾਪਸ ਲੈ ਲਿਆ ਗਿਆ ਹੈ।


ਭਾਰਤੀ ਨਾਗਰਿਕ, ਜੋ 1 ਜਨਵਰੀ 2023 ਨੂੰ ਜਾਂ ਇਸ ਤੋਂ ਬਾਅਦ ਸਰਬੀਆ ਆਉਣ ਵਾਲੇ ਹਨ, ਉਨ੍ਹਾਂ ਨੂੰ ਨਵੀਂ ਦਿੱਲੀ 'ਚ ਸਰਬੀਆ ਦੇ ਦੂਤਾਵਾਸ ਜਾਂ ਆਪਣੇ ਰਿਹਾਇਸ਼ੀ ਦੇਸ਼ 'ਚ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਵੈਲਿਡ ਸ਼ੈਂਗੇਨ, ਯੂਕੇ ਵੀਜ਼ਾ ਜਾਂ ਸੰਯੁਕਤ ਰਾਜ ਅਮਰੀਕਾ ਦਾ ਵੀਜ਼ਾ ਜਾਂ ਇਨ੍ਹਾਂ ਦੇਸ਼ਾਂ 'ਚ ਰਿਹਾਇਸ਼ੀ ਸਥਿਤੀ ਵਾਲੇ ਭਾਰਤੀ ਅਜੇ ਵੀ 90 ਦਿਨਾਂ ਤੱਕ ਸਰਬੀਆ 'ਚ ਦਾਖਲ ਹੋ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।