ਨਿਊਯਾਰਕ: ਅਮਰੀਕਾ ਦੇ ਓਕਲਾਹੋਮ ਦੇ ਡਨਕਨ ਦੇ ਵਾਲਮਾਰਟ ਸਟੋਰ ‘ਚ ਸੋਮਵਾਰ ਤੜਕੇ ਫਾਇਰਿੰਗ ਹੋਈ। ਇਸ ਫਾਇਰਿੰਗ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਖ਼ਬਰ ਸਥਾਨਕ ਮੀਡੀਆ ਨੇ ਹਾਈਵੇਅ ਪੈਟਰੋਲ ਤੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਦਿੱਤੀ। ਇੱਕ ਟੀਵੀ ਚੈਨਲ ਮੁਤਾਬਕ ਡਨਕਨ ਪੁਲਿਸ ਚੀਫ ਡੈਨੀ ਫੋਰਡ ਨੇ ਕਿਹਾ ਕਿ ਗੋਲੀਬਾਰੀ ਸਟੋਰ ਦੇ ਬਾਹਰ ਹੋਈ ਤੇ ਸ਼ੱਕੀਆਂ ਵਿੱਚੋਂ ਵੀ ਇੱਕ ਮਾਰਿਆ ਗਿਆ।

ਡਨਕਨ ਪਬਲਿਕ ਸਕੂਲਸ ਵੱਲੋਂ ਫੇਸਬੁੱਕ ‘ਤੇ ਬਿਆਨ ‘ਚ ਕਿਹਾ ਗਿਆ, “ਇਲਾਕਿਆਂ ਦੇ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਹੈ, ਜਦੋਂ ਤਕ ਸਥਾਨਕ ਪੁਲਿਸ ਵੱਲੋਂ ਬਿਆਨ ਨਹੀਂ ਆਉਂਦਾ।



ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਹਾਲ ਹੀ ‘ਚ ਅਮਰੀਕਾ ਦੇ ਕੈਲੀਫੋਰਨੀਆ ‘ਚ ਹੋਈ ਗੋਲੀਬਾਰੀ ‘ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਸਟੂਡੈਂਟ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।