ਮਿਸਰ 'ਚ ਸੋਮਵਾਰ ਨੂੰ ਪੰਜ ਮਹਿਲਾਵਾਂ ਨੂੰ ਟਿਕਟੌਕ ਦੇ ਇਸਤੇਮਾਲ 'ਤੇ ਦੋ-ਦੋ ਸਾਲ ਸਜ਼ਾ ਸੁਣਾਈ ਗਈ ਹੈ। ਇਨ੍ਹਾਂ 'ਤੇ ਸਮਾਜ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਸਨ। ਦੋਵਾਂ ਮਹਿਲਾਵਾਂ ਨੂੰ ਕਰੀਬ 14-14 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ।


ਇਨ੍ਹਾਂ ਮਹਿਲਾਵਾਂ 'ਚ ਹਨੀਮ ਹੋਸਾਮ ਤੇ ਮੋਵਾਦਾ ਅਲ-ਅਧਮ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਲੱਖਾਂ ਫੌਲੋਅਰ ਹਨ। ਹੋਸਾਮ ਨੇ ਟਿਕਟੌਕ 'ਤੇ ਤਿੰਨ ਮਿੰਟ ਦੀ ਵੀਡੀਓ ਪਾ ਕੇ 13 ਲੱਖ ਫੌਲੋਅਰਸ ਨੂੰ ਕਿਹਾ ਸੀ-ਲੜਕੀਆਂ ਮੇਰੇ ਨਾਲ ਕੰਮ ਕਰਕੇ ਪੈਸਾ ਕਮਾ ਸਕਦੀਆਂ ਹਨ।'


PUBG ਹੋ ਸਕਦੀ ਬੈਨ! ਕਿਸ ਤਰ੍ਹਾਂ ਯੂਜ਼ਰਸ ਦਾ ਡਾਟਾ ਹੋ ਸਕਦਾ ਚੋਰੀ, ਜਾਣੋ ਪੂਰਾ ਵਿਸਥਾਰ


ਅਧਮ ਨੇ ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਕਈ ਵੀਡੀਓਜ਼ ਪਾ ਕੇ ਸਰਕਾਰ 'ਤੇ ਤੰਜ ਕੱਸੇ ਸਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਪ੍ਰੈਲ 'ਚ ਹੋਸਾਮ ਨੂੰ ਤੇ ਮਈ 'ਚ ਅਧਮ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਮਹਿਲਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ 'ਚ ਰੂੜੀਵਾਦ ਦੇ ਨਾਲ ਹੀ ਸਮਾਜਿਕ ਵੰਡ ਨੂੰ ਲੈ ਕੇ ਬਹਿਸ ਛੜ ਗਈ ਹੈ।


ਬੀਜ ਘੁਟਾਲੇ ਮਗਰੋਂ ਬਹੁਕਰੋੜੀ ਜਿਪਸਮ ਘੁਟਾਲੇ ਨੇ ਖੜ੍ਹੇ ਕੀਤੇ ਵੱਡੇ ਸਵਾਲ! ਕਿਸਾਨਾਂ ਨੂੰ ਮੁੜ ਵੱਡਾ ਰਗੜਾ


ਦੁਨੀਆਂ 'ਚ ਸਭ ਤੋਂ ਵੱਧ ਮੌਤਾਂ ਭਾਰਤ 'ਚ, ਹੁਣ ਤਕ 33,000 ਲੋਕ ਕੋਰੋਨਾ ਅੱਗੇ ਹਾਰੇ


ਲੋਕਾਂ ਦਾ ਕਹਿਣਾ ਕਿ ਇਹ ਮਹਿਲਾਵਾਂ ਬਹੁਤ ਅਮੀਰ ਘਰਾਂ 'ਚੋਂ ਨਹੀਂ ਸਨ ਇਸ ਲਈ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮਨੁੱਖੀ ਅਧਿਕਾਰ ਵਕੀਲ ਤਾਰੇਕ ਅਲ-ਅਵਦੀ ਦਾ ਕਹਿਣਾ ਕਿ ਇਨ੍ਹਾਂ ਗ੍ਰਿਫਤਾਰੀਆਂ ਤੋਂ ਪਤਾ ਲੱਗਦਾ ਹੈ ਕਿ ਮੌਡਰਨ ਕਮਿਊਨੀਕੇਸ਼ਨ ਟੈਕਨਾਲੋਜੀ ਦੇ ਸਮੇਂ ਇਕ ਰੂੜੀਵਾਦੀ ਸਮਾਜ ਕਿਵੇਂ ਲੋਕਾਂ 'ਤੇ ਕਾਬੂ ਪਾਉਣਾ ਚਾਹੁੰਦਾ ਹੈ। ਤਕਨੀਕੀ ਕ੍ਰਾਂਤੀ ਹੋ ਰਹੀ ਹੈ ਤੇ ਸਰਕਾਰ ਨੂੰ ਵੀ ਇਹ ਸਵੀਕਾਰ ਕਰਨਾ ਚਾਹੀਦਾ ਹੈ।


ਦਰਅਸਲ ਮਿਸਰ 'ਚ ਇੰਟਰਨੈੱਟ ਦੇ ਇਸਤੇਮਾਲ ਪ੍ਰਤੀ ਕਾਨੂੰਨ ਬਹੁਤ ਹੀ ਸਖ਼ਤ ਹਨ। ਅਧਿਕਾਰੀ ਰਾਸ਼ਟਰੀ ਸੁਰੱਖਿਆ ਦਾ ਖਤਰਾ ਦੱਸ ਕੇ ਕੋਈ ਵੀ ਵੈਬਸਾਈਟ ਬੰਦ ਕਰ ਸਕਦੇ ਹਨ।


ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਤਿਆਰ, ਨਵਜੋਤ ਸਿੱਧੂ ਨੂੰ ਮਿਲੇਗਾ ਕਿਹੜਾ ਅਹੁਦਾ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ