Tourist Submarine sank in the Red Sea : ਮਿਸਰ ਦੇ ਲਾਲ ਸਾਗਰ ਵਿੱਚ ਹੁਰਗਹਾਡਾ ਸ਼ਹਿਰ ਦੇ ਤੱਟ 'ਤੇ ਵੀਰਵਾਰ (27 ਮਾਰਚ) ਸਵੇਰੇ ਇੱਕ ਸੈਲਾਨੀ ਪਣਡੁੱਬੀ ਡੁੱਬ ਗਈ। ਇਸ ਭਿਆਨਕ ਘਟਨਾ ਵਿੱਚ ਘੱਟੋ-ਘੱਟ 6 ਲੋਕਾਂ ਦੇ ਮਾਰੇ ਜਾਣ ਅਤੇ 9 ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।

ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਇਸ ਘਟਨਾ ਤੋਂ ਬਾਅਦ ਲਗਭਗ 29 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਚਾਰ ਗੰਭੀਰ ਜ਼ਖਮੀਆਂ ਸਮੇਤ ਬਾਕੀ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਸਰ ਦੇ  ਹੁਰਗਹਾਡਾ ਸ਼ਹਿਰ ਦੇ ਤੱਟ 'ਤੇ ਡੁੱਬਣ ਵਾਲੀ ਇਸ ਸੈਲਾਨੀ ਪਣਡੁੱਬੀ ਦਾ ਨਾਮ ਸਿੰਦਬਾਦ ਸੀ। ਇਸ ਪਣਡੁੱਬੀ ਵਿੱਚ ਲਗਭਗ 44 ਯਾਤਰੀ ਸਵਾਰ ਸਨ, ਜੋ ਵੀਰਵਾਰ (27 ਮਾਰਚ) ਸਵੇਰੇ ਸਮੁੰਦਰੀ ਕੰਢੇ ਬੰਦਰਗਾਹ ਨੇੜੇ ਡੁੱਬ ਗਈ।