ਟਰੰਪ ਦੇ ਸੁਰ ਹੋਏ ਨਰਮ! ਭਾਰਤ ਨਾਲ ਟ੍ਰੇਡ ਡੀਲ 'ਤੇ ਵ੍ਹਾਈਟ ਹਾਊਸ ਦਾ ਵੱਡਾ ਅੱਪਡੇਟ, ਭਾਰਤ ਦੌਰੇ 'ਤੇ ਆਉਣਗੇ ਅਮਰੀਕੀ ਰਾਸ਼ਟਰਪਤੀ
ਅਮਰੀਕਾ ਅਤੇ ਭਾਰਤ ਦੇ ਸੰਬੰਧ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਰਹੇ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ 'ਤੇ ਟੈਰਿਫ਼ ਲਗਾ ਦਿੱਤਾ ਸੀ, ਪਰ ਹੁਣ ਉਹਨਾਂ ਦੇ ਸੁਰ ਬਦਲੇ ਹੋਏ ਨਜ਼ਰ ਆ ਰਹੇ ਹਨ।

ਅਮਰੀਕਾ ਅਤੇ ਭਾਰਤ ਦੇ ਸੰਬੰਧ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਰਹੇ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ 'ਤੇ ਟੈਰਿਫ਼ ਲਗਾ ਦਿੱਤਾ ਸੀ, ਪਰ ਹੁਣ ਉਹਨਾਂ ਦੇ ਸੁਰ ਬਦਲੇ ਹੋਏ ਨਜ਼ਰ ਆ ਰਹੇ ਹਨ। ਵਾਈਟ ਹਾਊਸ ਨੇ ਸ਼ੁੱਕਰਵਾਰ ਯਾਨੀਕਿ 7 ਨਵੰਬਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਦੇ ਵਿਚਕਾਰ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਇਸ ਨੇ ਟ੍ਰੇਡ ਡੀਲ ਬਾਰੇ ਵੀ ਵੱਡਾ ਅੱਪਡੇਟ ਦਿੱਤਾ ਹੈ ਅਤੇ ਇਹ ਵੀ ਕਿਹਾ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ ਹੈ।
PM ਮੋਦੀ ਦੀ ਕੀਤੀ ਤਾਰੀਫ ਤੇ ਇੰਡੀਆ ਜਾਣ ਦੀ ਆਖੀ ਗੱਲ
ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ। ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ ਹੈ। ਉਹ (ਪ੍ਰਧਾਨ ਮੰਤਰੀ ਮੋਦੀ) ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਸਾਡੇ ਵਿਚਕਾਰ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਮੈਂ ਜਲਦੀ ਹੀ ਉੱਥੇ ਜਾਵਾਂਗਾ। ਪ੍ਰਧਾਨ ਮੰਤਰੀ ਮੋਦੀ ਬਹੁਤ ਮਹਾਨ ਨੇਤਾ ਹਨ।”
ਟਰੰਪ ਇਸ ਤੋਂ ਪਹਿਲਾਂ ਭਾਰਤ ਪ੍ਰਤੀ ਕਾਫ਼ੀ ਸਖ਼ਤ ਨਜ਼ਰ ਆ ਰਹੇ ਸਨ, ਪਰ ਹੁਣ ਉਹਨਾਂ ਦਾ ਰਵੱਈਆ ਨਰਮ ਪੈ ਗਿਆ ਹੈ।
ਭਾਰਤ-ਅਮਰੀਕਾ ਵਿਚਕਾਰ ਟ੍ਰੇਡ ਡੀਲ ਕਦੋਂ ਹੋਵੇਗੀ?
ਵਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਨਾਲ ਟ੍ਰੇਡ ਡੀਲ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਚੰਗੀ ਗੱਲਬਾਤ ਚੱਲ ਰਹੀ ਹੈ। ਅਮਰੀਕਾ ਅਤੇ ਭਾਰਤ ਵਿਚਕਾਰ ਜਲਦੀ ਹੀ ਟ੍ਰੇਡ ਡੀਲ 'ਤੇ ਸਹਿਮਤੀ ਬਣ ਸਕਦੀ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਟਰੰਪ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਜਲਦੀ ਹੀ ਭਾਰਤ ਦੇ ਦੌਰੇ 'ਤੇ ਆਉਣਗੇ।
ਮੋਦੀ-ਟਰੰਪ ਦੇ ਰਿਸ਼ਤਿਆਂ ਬਾਰੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਕੀ ਕਿਹਾ
ਟਰੰਪ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬਿਆਨ ਦਿੱਤਾ ਸੀ। ਉਹਨਾਂ ਨੇ ਬੁੱਧਵਾਰ (5 ਨਵੰਬਰ) ਨੂੰ ਕਿਹਾ ਸੀ ਕਿ ਟਰੰਪ ਭਾਰਤ-ਅਮਰੀਕਾ ਸੰਬੰਧਾਂ ਨੂੰ ਲੈ ਕੇ ਬਹੁਤ ਹੀ ਸਕਾਰਾਤਮਕ ਹਨ ਅਤੇ ਉਹਨਾਂ ਨੂੰ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਪੂਰਾ ਭਰੋਸਾ ਹੈ। ਉਹਨਾਂ ਨੇ ਦੱਸਿਆ ਕਿ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਕਈ ਮੁੱਦਿਆਂ 'ਤੇ ਸਿੱਧੀ ਗੱਲਬਾਤ ਕਰਦੇ ਹਨ।
ਇਹ ਵੀ ਦੱਸਣਯੋਗ ਹੈ ਕਿ ਟਰੰਪ ਦਾ ਰੁਝਾਨ ਹੁਣ ਸਿਰਫ਼ ਭਾਰਤ ਹੀ ਨਹੀਂ, ਸਗੋਂ ਚੀਨ ਪ੍ਰਤੀ ਵੀ ਬਦਲਿਆ ਹੈ। ਪਿਛਲੇ ਮਹੀਨੇ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਦੀ ਮੁਲਾਕਾਤ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਮੁੜ ਸ਼ੁਰੂ ਹੋ ਗਿਆ ਹੈ ਅਤੇ ਟੈਰਿਫ਼ ਦਾ ਮਸਲਾ ਵੀ ਕੁਝ ਹੱਦ ਤੱਕ ਹੱਲ ਹੋ ਗਿਆ ਹੈ।
#WATCH | Washington DC | US President Donald Trump says, "Of the 8 wars I ended, 5-6 were because of tariffs... If you look at India and Pakistan, they started to fight, they were 2 nuclear nations... 8 planes were shot down... And I said, 'Listen, if you guys are going to fight,… pic.twitter.com/UH3BB5XgD0
— ANI (@ANI) November 6, 2025






















