ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਚੀਨ ਦੀ ਵੱਧ ਰਹੀ ਫੌਜ ਤਾਕਤ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਖੱਬੇਪੱਖੀ ਦੇਸ਼ ਹੁਣ ਵਿਸ਼ਵ ਲਈ ਖਤਰਾ ਬਣ ਗਿਆ ਹੈ। ਸੈਨਿਕ ਸਮਰੱਥਾ ਵਧਾਉਣ ਲਈ, ਚੀਨ ਆਪਣੇ ਦੇਸ਼ ਵਿੱਚ ਅਮਰੀਕਾ ਦੀ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਚੋਰੀ 'ਤੇ ਰੋਕ ਨਹੀਂ ਲਾ ਰਿਹਾ।


ਇਸ ਦੇ ਨਾਲ ਹੀ ਟਰੰਪ ਮੁਤਾਬਕ ਚੀਨ ਨੇ ਫੌਜੀ ਬਜਟ ਨੂੰ ਵੀ 7 ਫੀਸਦੀ ਵਧਾ ਕੇ 15.2 ਕਰੋੜ ਡਾਲਰ ਕਰ ਦਿੱਤਾ ਹੈ। ਉਹ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕੀਤਾ।


ਟਰੰਪ ਨੇ ਕਿਹਾ, 'ਚੀਨ ਤੇਜ਼ੀ ਨਾਲ ਫੌਜੀ ਤਾਕਤ ਵਧਾ ਕੇ ਦੁਨੀਆ ਲਈ ਖ਼ਤਰਾ ਉਤਪੰਨ ਕਰ ਰਿਹਾ ਹੈ। ਇਸ ਵਿੱਚ ਖੁੱਲ੍ਹੇਆਮ ਅਮਰੀਕੀ ਬੁੱਧੀਜੀਵੀ ਜਾਇਦਾਦ ਦੀ ਵਰਤੋਂ ਕਰ ਰਿਹਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਨੇ ਹਰ ਸਾਲ ਚੀਨ ਨੂੰ 50 ਹਜ਼ਾਰ ਕਰੋੜ ਅਮਰੀਕੀ ਡਾਲਰ ਤੇ ਸਾਡੇ ਬੌਧਿਕ ਜਾਇਦਾਦ ਦੇ ਅਧਿਕਾਰ ਲੈਣ ਦੀ ਆਗਿਆ ਦਿੱਤੀ। ਸਾਨੂੰ ਇਸ ‘ਤੇ ਕਦਮ ਚੁੱਕਣ ਦੀ ਲੋੜ ਹੈ।'