ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫ਼ੈਸਲਾ ਲੈਂਦਿਆਂ ਕਈ ਦੇਸ਼ਾਂ 'ਤੇ ਟੈਰਿਫ ਲਾਗੂ ਕਰਨ ਦੇ ਹੁਕਮ 'ਤੇ ਦਸਤਖਤ ਕਰ ਦਿੱਤੇ ਹਨ। ਟਰੰਪ ਨੇ 10 ਤੋਂ 41 ਫੀਸਦੀ ਤੱਕ ਟੈਰਿਫ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕਾ ਨੂੰ ਆਰਥਿਕ ਸੁਰੱਖਿਆ ਦੇਵੇਗਾ ਅਤੇ ਵਪਾਰ ਵਿੱਚ ਸਾਲਾਂ ਤੋਂ ਚੱਲ ਰਹੇ ਅਸੰਤੁਲਨ ਨੂੰ ਦੂਰ ਕਰੇਗਾ। ਵ੍ਹਾਈਟ ਹਾਊਸ ਵੱਲੋਂ ਇੱਕ ਫੈਕਟਸ਼ੀਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਈ ਦੇਸ਼ਾਂ 'ਤੇ ਲਗੇ ਟੈਰਿਫ ਦਰਾਂ ਦਾ ਜ਼ਿਕਰ ਕੀਤਾ ਗਿਆ ਹੈ।

'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਮੁਤਾਬਕ ਨਵੇਂ ਟੈਰਿਫ ਦਰਾਂ ਵਿੱਚ ਭਾਰਤ ਤੋਂ ਨਿਰਯਾਤ ਹੋਣ ਵਾਲੇ ਸਮਾਨ 'ਤੇ 25% ਟੈਰਿਫ ਲਗਾਇਆ ਗਿਆ ਹੈ। ਤਾਇਵਾਨ ਤੋਂ ਆਉਣ ਵਾਲੇ ਸਮਾਨ 'ਤੇ 20% ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਸਮਾਨ 'ਤੇ 30% ਟੈਰਿਫ ਲਾਇਆ ਗਿਆ ਹੈ। ਪਾਕਿਸਤਾਨ 'ਤੇ 19% ਅਤੇ ਜਪਾਨ 'ਤੇ 15% ਟੈਰਿਫ ਲਾਇਆ ਗਿਆ ਹੈ। ਇਸੇ ਤਰ੍ਹਾਂ ਇਸਰਾਈਲ 'ਤੇ 15% ਅਤੇ ਇਰਾਕ 'ਤੇ 35% ਟੈਰਿਫ ਲਾਇਆ ਗਿਆ ਹੈ। ਟਰੰਪ ਨੇ ਦੱਖਣੀ ਅਫਰੀਕਾ 'ਤੇ 30%, ਦੱਖਣੀ ਕੋਰੀਆ 'ਤੇ 15% ਅਤੇ ਸ੍ਰੀਲੰਕਾ 'ਤੇ 20% ਟੈਰਿਫ ਲਾਇਆ ਹੈ।

ਨਵਾਂ ਟੈਰਿਫ ਰੇਟ ਕਦੋਂ ਤੋਂ ਲਾਗੂ ਹੋਵੇਗਾ?

ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਫੈਕਟਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਨਵੇਂ ਟੈਰਿਫ ਰੇਟ 1 ਅਗਸਤ ਤੋਂ ਲਾਗੂ ਹੋਣੇ ਹਨ, ਪਰ ਇਹ ਹੁਕਮ ਜਾਰੀ ਹੋਣ ਤੋਂ ਇੱਕ ਹਫ਼ਤਾ ਬਾਅਦ ਅਮਲ ਵਿੱਚ ਆਏਗਾ। ਟਰੰਪ ਨੇ ਕੈਨੇਡਾ ਨੂੰ ਲੈ ਕੇ ਵੱਖਰਾ ਸਿਸਟਮ ਬਣਾਇਆ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਕੈਨੇਡਾ 'ਤੇ ਹੁਣ 35 ਫੀਸਦੀ ਟੈਰਿਫ ਲਾਇਆ ਗਿਆ ਹੈ, ਜੋ ਪਹਿਲਾਂ 25 ਫੀਸਦੀ ਸੀ। ਅਮਰੀਕਾ ਨੇ ਕੈਨੇਡਾ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਗੈਰਕਾਨੂੰਨੀ ਨਸ਼ੀਲੀਆਂ ਦੀ ਸਮੱਸਿਆ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ।

ਨਵੇਂ ਟੈਰਿਫ ਦਾ ਕੀ ਹੋਵੇਗਾ ਅਸਰ

ਟਰੰਪ ਦੇ ਨਵੇਂ ਟੈਰਿਫ ਰੇਟ ਨਾਲ ਅਮਰੀਕੀ ਕੰਪਨੀਆਂ 'ਤੇ ਵੀ ਭਾਰੀ ਬੋਝ ਪੈ ਸਕਦਾ ਹੈ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਇਹ ਰੇਟ ਵਿਦੇਸ਼ੀ ਨਿਰਯਾਤਕਾਰਾਂ ਨੂੰ ਪ੍ਰਭਾਵਿਤ ਕਰਨਗੇ, ਪਰ ਕਈ ਦਾਅਵੇ ਇਹ ਵੀ ਕਰ ਰਹੇ ਹਨ ਕਿ ਇਸਦਾ ਵੱਧ ਭਾਰ ਅਮਰੀਕਾ ਦੀਆਂ ਕੰਪਨੀਆਂ 'ਤੇ ਪਵੇਗਾ। ਇਸ ਨਾਲ ਅਮਰੀਕਾ ਵਿੱਚ ਮਹਿੰਗਾਈ ਵਧਣ ਦੀ ਸੰਭਾਵਨਾ ਹੈ।

ਕਿਹੜੇ ਦੇਸ਼ 'ਤੇ ਕਿੰਨਾ ਟੈਰਿਫ ਲਾਇਆ ਗਿਆ

ਅਫਗਾਨਿਸਤਾਨ – 15%

ਅਲਜੀਰੀਆ – 30%

ਅੰਗੋਲਾ – 15%

ਬੰਗਲਾਦੇਸ਼ – 20%

ਬੋਲੀਵੀਆ – 15%

ਬੋਸਨੀਆ ਅਤੇ ਹਰਜ਼ੇਗੋਵਿਨਾ – 30%

ਬੋਟਸਵਾਨਾ – 15%

ਬ੍ਰਾਜ਼ੀਲ – 10%

ਬਰੂਨੇਈ – 25%

ਕੰਬੋਡੀਆ – 19%

ਕੈਮਰੂਨ – 15%

ਇਕਵਾਡੋਰ – 15%

ਇਕਵੈਟੋਰਿਅਲ ਗਿਨੀ – 15%

 

ਘਾਨਾ – 15%

ਗੁਯਾਨਾ – 15%

ਆਇਸਲੈਂਡ – 15%

ਭਾਰਤ – 25%

ਇੰਡੋਨੇਸ਼ੀਆ – 19%

ਇਰਾਕ – 35%

ਇਸਰਾਈਲ – 15%

ਜਪਾਨ – 15%

ਜਾਰਡਨ – 15%

ਕਜ਼ਾਖਸਤਾਨ – 25%

ਲਾਓਸ – 40%

ਲੇਸੋਥੋ – 15%

ਲੀਬੀਆ – 30%

ਲਿਕਟੇਨਸਟਾਈਨ – 15%

ਮੈਡਾਗਾਸਕਰ – 15%

ਮਲਾਵੀ – 15%

ਮਲੇਸ਼ੀਆ – 19%

ਮਿਆਂਮਾਰ – 40%

ਨਾਮੀਬੀਆ – 15%

ਨਾਊਰੂ – 15%

ਨਿਊਜ਼ੀਲੈਂਡ – 15%

ਨਿਕਾਰਾਗੁਆ – 18%

ਨਾਈਜੀਰੀਆ – 15%

ਪਾਕਿਸਤਾਨ – 19%

ਦੱਖਣੀ ਅਫਰੀਕਾ – 30%

ਦੱਖਣੀ ਕੋਰੀਆ – 15%

ਸ੍ਰੀਲੰਕਾ – 20%

ਸਵਿਟਜ਼ਰਲੈਂਡ – 39%

ਸੀਰੀਆ – 41%

ਤਾਈਵਾਨ – 20%

ਥਾਈਲੈਂਡ – 19%

ਤੁਰਕੀਏ – 15%

ਵੀਅਤਨਾਮ – 20%

ਜਿੰਬਾਬਵੇ – 15%