ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੇ ਕਤਲ ਮਾਮਲੇ ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਸਾਲ 1996 ਵਿੱਚ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੀ ਲਾਸ ਵੇਗਾਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਕਤਲ ਦਾ ਆਰੋਪੀ ਕਰਾਰ ਦਿੱਤਾ ਹੈ।
ਸਰਕਾਰੀ ਵਕੀਲ ਮਾਰਕ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਸ਼ਹੂਰ ਰੈਪਰ ਦੀ ਹੱਤਿਆ ਦੇ ਸਮੇਂ, ਟੂਪੈਕ ਸ਼ਕੂਰ ਦੀ ਉਮਰ ਸਿਰਫ 25 ਸਾਲ ਸੀ। ਸਿਰਫ 25 ਸਾਲ ਦੀ ਉਮਰ ਵਿੱਚ, ਰੈਪਰ ਦਾ ਸ਼ਾਨਦਾਰ ਕਰੀਅਰ ਇੱਕ ਪਲ ਵਿੱਚ ਹਮੇਸ਼ਾ ਲਈ ਖਤਮ ਹੋ ਗਿਆ।
ਰੈਪਰ ਟੂਪੈਕ ਸ਼ਕੂਰ ਦੇ ਕਤਲ ਤੋਂ ਬਾਅਦ ਲੋਕ ਕਾਫੀ ਸਦਮੇ ਵਿੱਚ ਸਨ। ਪਰ ਹੁਣ 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ 'ਤੇ ਕਤਲ ਦਾ ਦੋਸ਼ ਲੱਗਾ ਹੈ। ਲੰਬੀ ਸੁਣਵਾਈ ਤੋਂ ਬਾਅਦ ਗ੍ਰੈਂਡ ਜਿਊਰੀ ਨੇ ਇਹ ਫੈਸਲਾ ਦਿੱਤਾ ਹੈ। ਡੇਵਿਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬਾਹਰ ਘੁੰਮ ਰਿਹਾ ਸੀ।
(ਡੁਏਨ ‘ਕੇਫ਼ੈ ਡੀ’ ਡੇਵਿਸ)
ਟੂਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ ਜੋ ਮੁੱਖ ਤੌਰ 'ਤੇ ਰੈਪ ਸਾਂਗ (ਗੀਤ) ਗਾਉਂਦੇ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ। 7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੰਜਾਬ ਵਿੱਚ ਟੂਪੈਕ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਕਰਕੇ ਵੀ ਪਛਾਣੇ ਜਾਂਦੇ ਹਨ। ਮੂਸੇਵਾਲਾ ਦੇ ਆਖ਼ਰੀ ਗੀਤ ‘ਦਿ ਲਾਸਟ ਰਾਈਡ’ ਵਿੱਚ ਟੂਪੈਕ ਦਾ ਜ਼ਿਕਰ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਅਕਸਰ ਟੂਪੈਕ ਦੇ ਗੀਤਾਂ ਨੂੰ ਉਹਨਾਂ ਦੀਆਂ ਧੁਨਾਂ ਨੂੰ ਫੋਲੋ ਕਰਦੇ ਸਨ।
ਓਧਰ ਟੂਪੈਕ ਦੇ ਕਾਤਲਾਂ ਨੂੰ ਲੰਬੇ ਸਮੇਂ ਬਾਅਦ ਦੋਸ਼ੀ ਕਰਾਰ ਦੇ ਦਿੱਤਾ ਗਿਅ ਹੁਣ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ। ਪਰ ਇੱਧਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਹਾਲੇ ਤੱਕ ਅਦਾਤਲ ਵਿੱਚ ਸੁਣਵਾਈਆਂ ਹੋ ਰਹੀਆਂ। ਮੂਸੇਵਾਲਾ ਦਾ ਪਰਿਵਾਰ ਵੀ ਇਨਸਾਫ਼ ਦੀ ਉਡੀਕ 'ਚ ਬੈਠਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial