ਵਾਸ਼ਿੰਗਟਨ: ਅਮਰੀਕਾ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦੇ ਬਹੁਤ ਨੇੜੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਧਰ ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡਨ ਜਿੱਤ ਦੇ ਬਹੁਤ ਨੇੜੇ ਪਹੁੰਚ ਗਏ ਹਨ ਪਰ ਜੇ ਟਰੰਪ ਇਸ ਚੋਣ ਵਿਚ ਹਾਰ ਜਾਂਦੇ ਹਨ, ਤਾਂ ਉਹ ਜਾਰਜ ਵਾਕਰ ਬੁਸ਼ ਯਾਨੀ ਸੀਨੀਅਰ ਬੁਸ਼ ਤੋਂ ਬਾਅਦ ਪਿਛਲੇ ਤਿੰਨ ਦਹਾਕਿਆਂ ਵਿਚ ਪਹਿਲੇ ਰਾਸ਼ਟਰਪਤੀ ਹੋਣਗੇ, ਜੋ ਦੂਸਰਾ ਕਾਰਜਕਾਲ ਲੈਣ ਵਿੱਚ ਅਸਫਲ ਰਹੇ।

ਦੱਸ ਦੇਈਏ ਕਿ ਡੋਨਾਲਡ ਟਰੰਪ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ ਵਿੱਚੋਂ 21 ਰਾਸ਼ਟਰਪਤੀ ਹੁਣ ਤੱਕ ਸੰਯੁਕਤ ਰਾਜ ਵਿੱਚ ਦੇ ਵਾਰ ਸਾਸ਼ਨ ਕਰ ਚੁੱਕੇ ਹਨ। ਅਮਰੀਕਾ ਵਿਚ ਇੱਕ ਰਾਸ਼ਟਰਪਤੀ ਨੂੰ ਦੋ ਵਾਰ ਚੁਣੇ ਜਾਣ ਦਾ ਅਧਿਕਾਰ ਹੁੰਦਾ ਹੈ।

ਦੱਸ ਦੇਈਏ ਕਿ ਜਾਰਜ ਡਬਲਯੂ ਬੁਸ਼ 1989 ਤੇ 1993 ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਰਹੇ। ਇਸ ਤੋਂ ਬਾਅਦ ਬਿਲ ਕਲਿੰਟਨ, ਜਾਰਜ ਬੁਸ਼, ਬਰਾਕ ਓਬਾਮਾ ਨੇ ਪਿਛਲੇ 24 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ। 2017 ਦੀਆਂ ਚੋਣਾਂ ਵਿੱਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਉਂਦੇ ਹੋਏ, ਮਸ਼ਹੂਰ ਕਾਰੋਬਾਰੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ।

ਕੀ ਤੁਸੀਂ ਜਾਣਦੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਦੀ ਕਿੰਨੀ ਤਨਖਾਹ? ਹੈਰਾਨ ਕਰ ਦੇਣਗੀਆਂ ਸੁੱਖ ਸਹੂਲਤਾਂ

ਇਨ੍ਹਾਂ ਨੇ ਕੀਤਾ ਹੁਣ ਤਕ ਅਮਰੀਕਾ 'ਚ ਦੋ ਵਾਰ ਸਾਸ਼ਨ:
ਪਹਿਲਾ- ਜਾਰਜ ਵਾਸ਼ਿੰਗਟਨ - 30 ਅਪਰੈਲ, 1789– 4 ਮਾਰਚ, 1797


ਤੀਜਾ - ਥਾਮਸ ਜੇਫਰਸਨ - 4 ਮਾਰਚ, 1801 - 4 ਮਾਰਚ, 1809

ਚੌਥਾ - ਜੇਮਜ਼ ਮੈਡੀਸਨ - 4 ਮਾਰਚ, 1809 - 4 ਮਾਰਚ, 1817

5ਵਾਂ - ਜੇਮਜ਼ ਮੋਨਰੋ - 4 ਮਾਰਚ, 1817 - 4 ਮਾਰਚ, 1825

7ਵਾਂ - ਐਂਡਰਿਊ ਜੈਕਸਨ - 4 ਮਾਰਚ 1829 - 4 ਮਾਰਚ 1837

16ਵੇਂ - ਅਬਰਾਹਿਮ ਲਿੰਕਨ - 4 ਮਾਰਚ, 1861 - 15 ਅਪਰੈਲ, 1865

18ਵੇਂ - ਯੂਲੀਸਸ ਗ੍ਰਾਂਟ - 4 ਮਾਰਚ, 1869 - 4 ਮਾਰਚ, 1877

22 ਅਤੇ 24 - ਗਰੋਵਰ ਕਲੇਵਲੈਂਡ - ਮਾਰਚ 4, 1893 –1897, 1885–1889

25ਵੇਂ - ਵਿਲੀਅਮ ਮੈਕਕਿਨਲੀ - 4 ਮਾਰਚ, 1897 - 14 ਸਤੰਬਰ, 1901

26ਵੇਂ - ਥੀਓਡੋਰ ਰੁਜ਼ਵੈਲਟ - 14 ਸਤੰਬਰ, 1901 - 4 ਮਾਰਚ, 1909

28 ਵੇਂ - ਵੁੱਡਰੋ ਵਿਲਸਨ - 4 ਮਾਰਚ, 1913 - 4 ਮਾਰਚ, 1921

30ਵੇਂ - ਕਾਲਵਿਨ ਕੌਲਿਜ਼ - 4 ਮਾਰਚ, 1913 - 4 ਮਾਰਚ, 1921

32ਵੇਂ - ਫਰੈਂਕਲਿਨ ਰੁਜ਼ਵੈਲਟ - 4 ਮਾਰਚ, 1933 - 12 ਅਪਰੈਲ, 1945

33ਵੇਂ - ਹੈਰੀ ਐਸ ਟਰੂਮੈਨ - 12 ਅਪਰੈਲ, 1945 - 20 ਜਨਵਰੀ 1953

34ਵੇਂ - ਡਵਾਈਟ ਆਈਜਨਹਾਵਰ - 20 ਜਨਵਰੀ 1953 - 20 ਜਨਵਰੀ, 1961

36ਵੇਂ - ਲਿੰਡਨ ਜੌਨਸਨ - 22 ਨਵੰਬਰ, 1963 - 20 ਜਨਵਰੀ, 1969

37 ਵਾਂ - ਰਿਕਾਰਡ ਨਿਕਸਨ - 20 ਜਨਵਰੀ, 1969 - 9 ਅਗਸਤ, 1974

40ਵੇਂ - ਰੋਨਾਲਡ ਰੇਗਨ - 20 ਜਨਵਰੀ, 1981 - 20 ਜਨਵਰੀ, 1989

42ਵੇਂ - ਬਿਲ ਕਲਿੰਟਨ - 20 ਜਨਵਰੀ, 1993 - 20 ਜਨਵਰੀ, 2001

43ਵੇਂ - ਜਾਰਜ ਡਬਲਯੂ ਬੁਸ਼ - 20 ਜਨਵਰੀ, 1989 - 20 ਜਨਵਰੀ, 1993

44ਵੇਂ - ਬਰਾਕ ਓਬਾਮਾ - 20 ਜਨਵਰੀ, 2009 - 20 ਜਨਵਰੀ, 2017

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904