Trump-Biden Debate: 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਪਹਿਲੀ ਬਹਿਸ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵਿਚਕਾਰ ਹੋਈ। ਇਸ ਬਹਿਸ 'ਤੇ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਦੀ ਨਜ਼ਰ ਸੀ।


ਇਸ ਬਹਿਸ 'ਚ ਬਾਇਡਨ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਕਿ 81 ਸਾਲ ਦੀ ਉਮਰ 'ਚ ਵੀ ਉਹ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਣਨ ਅਤੇ ਦੇਸ਼ ਨੂੰ ਚੁਣੌਤੀਆਂ 'ਚੋਂ ਕੱਢਣ ਦੇ ਸਮਰੱਥ ਹਨ, ਜਦਕਿ 78 ਸਾਲਾ ਟਰੰਪ  ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਸ ਨੂੰ ਅਪਰਾਧਿਕ ਕੇਸ ਵਿੱਚ ਆਪਣੀ ਸਜ਼ਾ ਤੋਂ ਪਰੇ ਵੇਖਣ ਅਤੇ ਆਰਥਿਕਤਾ ਸਮੇਤ ਦੇਸ਼ ਲਈ ਉਸ ਦੀਆਂ ਯੋਜਨਾਵਾਂ ਨੂੰ ਦੇਖਣ। ਹਾਲਾਂਕਿ ਪਹਿਲੀ ਡਿਬੇਟ ਦੌਰਾਨ ਕਾਫੀ ਗਰਮਾ-ਗਰਮ ਬਹਿਸ ਹੋਈ ਅਤੇ ਇਸ ਦੌਰਾਨ ਦੋਵਾਂ ਨੇ ਇਕ-ਦੂਜੇ ਖਿਲਾਫ ਅਸ਼ਲੀਲ ਭਾਸ਼ਾ ਦੀ ਵਰਤੋਂ ਵੀ ਕੀਤੀ।


 


ਪਹਿਲੇ 30 ਮਿੰਟ ਬਾਇਡਨ 'ਤੇ ਭਾਰੀ ਪਏ ਟੰਰਪ 



ਦੋਹਾਂ ਨੇਤਾਵਾਂ ਵਿਚਾਲੇ ਇਹ ਬਹਿਸ ਐਟਲਾਂਟਾ 'ਚ ਇਕ ਮੀਡੀਆ ਚੈਨਲ ਦੇ ਮੁੱਖ ਦਫਤਰ 'ਚ ਹੋ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਅਤੇ ਬਾਇਡਨ ਨੇ ਆਪਣੀ ਸ਼ੁਰੂਆਤੀ ਗੱਲਬਾਤ 'ਚ ਅਰਥਵਿਵਸਥਾ 'ਤੇ ਬਹਿਸ ਕੀਤੀ, ਦੋਵਾਂ ਨੇਤਾਵਾਂ ਨੇ ਮਹਿੰਗਾਈ, ਨੌਕਰੀਆਂ ਅਤੇ ਟੈਕਸ ਨੀਤੀ 'ਤੇ ਇਕ-ਦੂਜੇ 'ਤੇ ਹਮਲੇ ਕੀਤੇ।


 ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਬਹਿਸ ਦੇ ਪਹਿਲੇ ਅੱਧੇ ਘੰਟੇ 'ਚ ਬਾਇਡਨ ਥੋੜੇ ਘਬਰਾਏ ਹੋਏ ਨਜ਼ਰ ਆਏ, ਜਦਕਿ ਟਰੰਪ ਅਨਰਜਜੀ ਨਾਲ ਭਰੇ ਹੋਏ ਸਨ ਪਰ ਉਨ੍ਹਾਂ ਨੇ ਆਪਣੇ ਜਵਾਬਾਂ 'ਚ ਝੂਠ ਦਾ ਸਹਾਰਾ ਵੀ ਲਿਆ। ਟਰੰਪ ਨੇ ਕੈਪੀਟਲ ਵਿਚ ਹੋਏ ਦੰਗਿਆਂ ਵਿਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ ਅਤੇ ਦੰਗਿਆਂ ਵਿਚ ਦੋਸ਼ੀ ਠਹਿਰਾਏ ਗਏ ਲੋਕਾਂ ਦੇ ਵਿਵਹਾਰ ਨੂੰ ਖਤਰਨਾਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।


 


ਯੂਕਰੇਨ ਦੀ ਜੰਗ ਦਾ ਵੀ ਜ਼ਿਕਰ 


ਬਹਿਸ ਦੌਰਾਨ ਜੋਅ ਬਾਇਡਨ ਨੇ ਕੈਪੀਟਲ ਹਿੱਲ ਦੰਗਿਆਂ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਵਿਅਕਤੀ (ਟਰੰਪ) ਦੋਸ਼ੀ ਹੈ। ਉਸਨੇ ਕੈਪੀਟਲ ਹਿੱਲ ਹਿੰਸਾ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਕੀ ਉਹ ਕੈਪੀਟਲ ਹਿੱਲ 'ਤੇ ਹਮਲਾ ਕਰਨ ਵਾਲਿਆਂ ਦੀ ਨਿੰਦਾ ਕਰਨਗੇ? 


ਇਸ ਦੇ ਜਵਾਬ 'ਚ ਟਰੰਪ ਨੇ ਕਿਹਾ, 'ਤੁਹਾਡਾ ਬੇਟਾ ਦੋਸ਼ੀ ਹੈ। ਜੋਅ ਬਾਇਡਨ ਨੇ ਰਾਸ਼ਟਰਪਤੀ ਵਜੋਂ ਜੋ ਵੀ ਕੰਮ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਵੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਹ ਵਿਅਕਤੀ ਅਪਰਾਧੀ ਹੈ। ਮੈਂ ਕੁਝ ਗਲਤ ਨਹੀਂ ਕੀਤਾ।' ਟਰੰਪ ਨੇ ਯੂਕਰੇਨ ਯੁੱਧ ਨੂੰ ਲੈ ਕੇ ਬਾਇਡਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਜੰਗ ਕਦੇ ਸ਼ੁਰੂ ਨਾ ਹੁੰਦਾ।'



ਬਹਿਸ ਸ਼ੁਰੂ ਹੋਣ 'ਤੇ ਦੋਵਾਂ ਆਗੂਆਂ ਨੇ ਸਟੇਜ 'ਤੇ ਇਕ-ਦੂਜੇ ਨਾਲ ਹੱਥ ਵੀ ਨਹੀਂ ਮਿਲਾਇਆ। ਇਸ ਤੋਂ ਦੋਹਾਂ ਨੇਤਾਵਾਂ ਵਿਚਾਲੇ ਤਣਾਅ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਟਰੰਪ ਨੇ ਮਹਿੰਗਾਈ ਦੇ ਮੁੱਦੇ 'ਤੇ ਬਾਇਡਨ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮਹਿੰਗਾਈ ਅਮਰੀਕਾ ਨੂੰ ਮਾਰ ਰਹੀ ਹੈ। ਟਰੰਪ ਨੇ ਅਫਗਾਨਿਸਤਾਨ ਤੋਂ ਫੌਜ ਨੂੰ ਵਾਪਸ ਬੁਲਾਉਣ ਦੇ ਫੈਸਲੇ 'ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਜਿਸ ਦਿਨ ਅਫਗਾਨਿਸਤਾਨ ਤੋਂ ਫੌਜ ਵਾਪਸ ਬੁਲਾਈ ਗਈ, ਉਹ ਦਿਨ ਸਾਡੇ ਇਤਿਹਾਸ ਦਾ ਸਭ ਤੋਂ ਸ਼ਰਮਨਾਕ ਦਿਨ ਸੀ।