Russia Ukraine War: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਪੂਰੀ ਦੁਨੀਆ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖਤਰਨਾਕ ਪੜਾਅ 'ਤੇ ਪਹੁੰਚ ਚੁੱਕੀ ਹੈ। ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 7ਵਾਂ ਦਿਨ ਹੈ।
ਇਸ ਵਿਚਾਲੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਟੇਟ ਆਫ ਦ ਯੂਨੀਅਨ ਭਾਸ਼ਣ ਦੌਰਾਨ ਥੋੜ੍ਹੀ ਜ਼ੁਬਾਨ ਫਿਸਲ ਗਈ। ਉਨ੍ਹਾਂ ਨੇ ਭਾਸ਼ਣ ਦੌਰਾਨ ਗਲਤੀ ਨਾਲ ਯੂਕਰੇਨੀਆਂ ਨੂੰ 'ਇਰਾਨੀ ਲੋਕ' ਕਹਿ ਕੇ ਸੰਬੋਧਨ ਕਰ ਦਿੱਤਾ।
ਰਾਸ਼ਟਰਪਤੀ ਬਿਡੇਨ ਨੇ ਆਪਣੇ ਸਟੇਟ ਆਫ ਦਿ ਯੂਨੀਅਨ ਭਾਸ਼ਣ ਦੌਰਾਨ ਕਿਹਾ,"ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ, ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਨਹੀਂ ਜਿੱਤ ਸਕਣਗੇ।" ਰੂਸੀ ਹਮਲੇ ਦੇ ਖਿਲਾਫ ਇਕਜੁੱਟ ਮੋਰਚੇ ਦਾ ਸੱਦਾ ਦਿੰਦੇ ਹੋਏ, ਉਸਨੇ ਇੱਕ ਭਾਵਨਾਤਮਕ ਅਪੀਲ ਵੀ ਕੀਤੀ। ਰਾਸ਼ਟਰਪਤੀ ਬਾਈਡੇਨ ਦੇ ਭਾਸ਼ਣ ਦੌਰਾਨ ਇਹ ਹਿੱਸਾ ਟਵਿਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।ਜਿਸ 'ਚ ਰਾਸ਼ਟਰਪਤੀ ਬਾਈਡੇਨ 'ਇਰਾਨੀ' ਸ਼ਬਦ ਨਾਲ ਟ੍ਰੈਂਡ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ 79 ਸਾਲਾ ਰਾਸ਼ਟਰਪਤੀ ਬਾਈਡੇਨ ਨੇ ਆਪਣੀ ਜ਼ੁਬਾਨ ਫਿਸਲਣ ਕਾਰਨ ਅਜਿਹਾ ਕੁੱਝ ਬਿਆਨ ਦਿੱਤਾ ਹੋਵੇ, ਇਸ ਤੋਂ ਪਹਿਲਾਂ ਵੀ ਉਹ ਸ਼ਬਦਾਂ ਵਿੱਚ ਉਲਝ ਚੁੱਕੇ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ