Russia Ukraine War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਹੁਣ ਤੱਕ ਦੋਵਾਂ ਦੇਸ਼ਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਹਰ ਪਾਸਿਓਂ ਆਲੋਚਨਾ ਦੇ ਬਾਵਜੂਦ ਰੂਸ ਦਾ ਹਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਲਗਾਤਾਰ ਰੂਸ ਦੇ ਹਮਲਿਆਂ ਦਾ ਜਵਾਬ ਦੇ ਰਿਹਾ ਹੈ। ਯੂਕਰੇਨ ਨੇ ਫੈਸਲਾ ਕੀਤਾ ਹੈ ਕਿ ਉਹ ਰੂਸ ਅੱਗੇ ਨਹੀਂ ਝੁਕੇਗਾ। ਮੰਗਲਵਾਰ ਨੂੰ ਯੂਰਪੀ ਸੰਸਦ ਨੂੰ ਆਪਣੇ ਸੰਬੋਧਨ 'ਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ ਕਿ ਯੂਕਰੇਨ ਦੇ ਲੋਕ ਅਤੇ ਯੂਕਰੇਨ ਦੀ ਫੌਜ ਸ਼ਾਨਦਾਰ ਹੈ। ਅਸੀਂ ਇਸ ਦੇ ਖ਼ਤਮ ਹੋਣ ਤੱਕ ਲੜਾਂਗੇ।
ਇਸ ਦੌਰਾਨ ਯੂਕਰੇਨ ਦੇ ਇੱਕ ਕਦਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਯੂਕਰੇਨ ਨੇ ਆਪਣੀ ਫੌਜੀ ਤਾਕਤ ਵਧਾਉਣ ਲਈ ਖੁੱਲ੍ਹੀ ਭਰਤੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਸਰਕਾਰ ਲੜਾਈ ਵਿੱਚ ਸ਼ਾਮਲ ਲੋਕਾਂ ਨੂੰ ਵੱਡੀ ਰਕਮ ਵੀ ਦੇਵੇਗੀ। ਖ਼ਬਰਾਂ ਹਨ ਕਿ ਯੂਕਰੇਨ ਦੀ ਸਰਕਾਰ ਨੇ ਕਿਹਾ ਹੈ ਕਿ ਯੁੱਧ ਵਿੱਚ ਹਥਿਆਰ ਲੈ ਕੇ ਯੂਕਰੇਨ ਲਈ ਲੜਨ ਵਾਲਿਆਂ ਨੂੰ 1.5 ਲੱਖ ਡਾਲਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੁਸ਼ਮਣ ਫੌਜ ਦੇ ਇੱਕ ਸਿਪਾਹੀ ਦਾ ਕਤਲ ਕਰਨ ਲਈ 300 ਡਾਲਰ ਦੀ ਵਾਧੂ ਰਾਸ਼ੀ ਵੀ ਦਿੱਤੀ ਜਾਵੇਗੀ।
1.5 ਲੱਖ ਤੋਂ 2.5 ਲੱਖ ਡਾਲਰ ਤੱਕ ਦੀ ਦਰ ਤੈਅ
ਦੱਸ ਦੇਈਏ ਕਿ ਇਹ ਐਲਾਨ ਯੂਕਰੇਨ ਦੇ ਖੁਫੀਆ ਵਿਭਾਗ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕੀਤਾ ਹੈ। ਯੂਕਰੇਨ ਨੇ ਰੂਸ ਵਿਰੁੱਧ ਜੰਗ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਕਰਨ ਲਈ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਮੌਤ ਦੇ ਘਾਟ ਉਤਾਰਨ ਲਈ 300 ਡਾਲਰ ਅਤੇ ਫੌਜੀ ਸਾਜ਼ੋ-ਸਾਮਾਨ ਰੱਖਣ ਲਈ 1.5 ਲੱਖ ਤੋਂ 2.5 ਲੱਖ ਡਾਲਰ ਦੀ ਦਰ ਤੈਅ ਕੀਤੀ ਗਈ ਹੈ।
ਦੁਸ਼ਮਣ ਸਿਪਾਹੀ ਨੂੰ ਮਾਰਨ ਲਈ 300 ਡਾਲਰ
ਇਸ 'ਚ ਕਿਹਾ ਗਿਆ ਹੈ ਕਿ ਰੂਸੀ ਫੌਜ ਦੇ ਟੈਂਕ 'ਤੇ ਕਬਜ਼ਾ ਕਰਨ ਲਈ 2.5 ਲੱਖ ਰਿਵਨੀਆ ਦਿੱਤੇ ਜਾਣਗੇ। ਬਖਤਰਬੰਦ ਵਾਹਨਾਂ ਨੂੰ ਕੈਪਚਰ ਕਰਨ ਲਈ ਡੇਢ ਲੱਕ ਰਿਵਨੀਆ, ਪੈਦਲ ਫੌਜ ਦੇ ਲੜਾਕੂ ਵਾਹਨਾਂ ਨੂੰ ਕੈਪਚਰ ਕਰਨ ਲਈ 2 ਲੱਖ ਰਿਵਨੀਆ ਅਤੇ ਇੱਕ ਰੂਸੀ ਸਿਪਾਹੀ ਨੂੰ ਜ਼ਖਮੀ ਜਾਂ ਮਾਰਨ ਲਈ 300 ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ।
ਦੱਸ ਦੇਈਏ ਕਿ ਰੂਸ ਦੇ ਲਗਾਤਾਰ ਹਵਾਈ ਹਮਲਿਆਂ ਕਾਰਨ ਲੋਕ ਸੁਰੱਖਿਅਤ ਥਾਵਾਂ ਦੀ ਤਲਾਸ਼ ਵਿੱਚ ਹਨ। ਲੱਖਾਂ ਲੋਕ ਯੂਕਰੇਨ ਛੱਡ ਚੁੱਕੇ ਹਨ। ਯੂਕਰੇਨ ਛੱਡਣ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਜਾਂ ਬਜ਼ੁਰਗ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੇ ਦੇਸ਼ ਛੱਡਣ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਨੌਜਵਾਨ ਅਤੇ ਯੁੱਧ ਲੜਨ ਦੇ ਸਮਰੱਥ ਲੋਕ ਦੇਸ਼ ਨਹੀਂ ਛੱਡ ਸਕਦੇ।
ਇਹ ਵੀ ਪੜ੍ਹੋ: ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ Diljit Dosanjh ਤੇ Arjun Rampal, ਇਸ ਮੁੱਦੇ 'ਤੇ ਬਣੇਗੀ ਫਿਲਮ