Ukraine Russia Conflict Indian embassy Ukraine capital Kyiv shuts down
Indian embassy In Kyiv: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਨੂੰ ਬੰਦ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸਨੂੰ ਨੇੜਲੇ ਸ਼ਹਿਰ ਲੀਵ 'ਚ ਸ਼ਿਫਟ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਨੇ ਰਾਜਧਾਨੀ ਕੀਵ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ ਅਤੇ ਲਗਾਤਾਰ ਗੋਲਾਬਾਰੀ ਕਰ ਰਿਹਾ ਹੈ। ਕੀਵ ਤੋਂ ਇਲਾਵਾ ਖਾਰਕੀਵ ਸ਼ਹਿਰ ਵਿੱਚ ਵੀ ਰੂਸ ਵੱਲੋਂ ਲਗਾਤਾਰ ਹਮਲੇ ਹੋ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਨੂੰ ਇਹ ਯਕੀਨੀ ਬਣਾਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਕਿ ਉੱਥੇ ਹੁਣ ਕੋਈ ਭਾਰਤੀ ਨਹੀਂ ਹੈ। ਕੀਵ ਰੂਸ ਦੇ ਸਭ ਤੋਂ ਵੱਡੇ ਹਮਲੇ ਦਾ ਸ਼ਿਕਾਰ ਹੈ। ਰੂਸੀ ਫੌਜ ਉੱਥੇ ਰਿਹਾਇਸ਼ੀ ਇਮਾਰਤਾਂ ਅਤੇ ਪ੍ਰਸ਼ਾਸਨਿਕ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਭਾਰਤੀ ਦੂਤਘਰ ਦੇ ਰਾਜਦੂਤ ਅਤੇ ਹੋਰ ਸਟਾਫ ਯੁੱਧ ਪ੍ਰਭਾਵਿਤ ਦੇਸ਼ ਦੇ ਪੱਛਮੀ ਹਿੱਸੇ ਵੱਲ ਚਲੇ ਗਏ ਹਨ। ਜਦਕਿ ਰੂਸ ਨੇ ਯੂਕਰੇਨ ਦੇ ਪੂਰਬੀ ਹਿੱਸੇ 'ਤੇ ਕਈ ਪਾਸਿਓਂ ਹਮਲਾ ਕੀਤਾ ਹੈ।
ਭਾਰਤ ਸਰਕਾਰ ਕਈ ਦਿਨਾਂ ਤੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਪੱਛਮੀ ਪਾਸੇ ਜਾਣ ਦੀ ਸਲਾਹ ਦੇ ਰਹੀ ਹੈ। ਰੂਸ ਦੇ ਹਮਲੇ ਵਿੱਚ ਮੰਗਲਵਾਰ ਨੂੰ ਖਾਰਕੀਵ ਸ਼ਹਿਰ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਵੀ ਮੌਤ ਹੋ ਗਈ ਸੀ। ਕਰਨਾਟਕ ਦਾ ਰਹਿਣ ਵਾਲਾ ਨਵੀਨ ਸ਼ੇਖਰੱਪਾ ਰਾਸ਼ਨ ਦੀ ਦੁਕਾਨ 'ਤੇ ਖਾਣ-ਪੀਣ ਦਾ ਸਮਾਨ ਲੈਣ ਲਈ ਖੜ੍ਹਾ ਸੀ, ਜਦੋਂ ਰੂਸੀ ਫੌਜ ਵੱਲੋਂ ਇੱਕ ਪ੍ਰਸ਼ਾਸਨਿਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਨਵੀਨ ਵੀ ਧਮਾਕੇ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ।