Ukraine-Russia War updates: ਰੂਸ ਵੱਲੋਂ ਖਾਰਕਿਵ ਵਿੱਚ ਜਾਰੀ ਹਮਲਿਆਂ ਅਤੇ ਯੁਕਰੇਨ 'ਤੇ ਭਾਰਤੀਆਂ ਨੂੰ ਬੰਧੀ ਬਣਾਏ ਜਾਣ ਦੇ ਦੋਸ਼ਾਂ ਵਿਚਾਲੇ ਭਾਰਤੀ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਖਾਰਕਿਵ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰੂਸ ਨੇ 6 ਘੰਟੇ ਲਈ ਜੰਗ ਰੋਕਣ ਲਈ ਸਹਿਮਤੀ ਜਤਾਈ ਹੈ। ਖਾਰਕੀਵ ਤੋਂ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਸਰਹੱਦਾਂ ਤੱਕ ਉੱਥੇ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਇਹ ਕਦਮ ਚੁੱਕਿਆ ਗਿਆ ਹੈ।