Ukraine-Russia War updates: ਰੂਸ ਵੱਲੋਂ ਖਾਰਕਿਵ ਵਿੱਚ ਜਾਰੀ ਹਮਲਿਆਂ ਅਤੇ ਯੁਕਰੇਨ 'ਤੇ ਭਾਰਤੀਆਂ ਨੂੰ ਬੰਧੀ ਬਣਾਏ ਜਾਣ ਦੇ ਦੋਸ਼ਾਂ ਵਿਚਾਲੇ ਭਾਰਤੀ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਖਾਰਕਿਵ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰੂਸ ਨੇ 6 ਘੰਟੇ ਲਈ ਜੰਗ ਰੋਕਣ ਲਈ ਸਹਿਮਤੀ ਜਤਾਈ ਹੈ। ਖਾਰਕੀਵ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਸਰਹੱਦਾਂ ਤੱਕ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਬੀਤੀ ਰਾਤ ਪ੍ਰਧਾਨ ਮੰਤਰੀ ਨੇ ਪੁਤਿਨ ਨਾਲ ਕੀਤੀ ਸੀ ਗੱਲਬਾਤ-
ਦੱਸ ਦਈਏ ਕਿ ਬੁੱਧਵਾਰ ਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਨਰਿੰਦਰ ਮੋਦੀ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਮੁੱਦਾ ਚੁੱਕਿਆ ਸੀ। ਰੂਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਰੂਸ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਯੂਕਰੇਨ ਦੀ ਫੌਜ ਖਾਰਕਿਵ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੀ ਹੈ।
ਪੁਤਿਨ ਨੇ ਦਿੱਤਾ ਸੀ ਭਰੋਸਾ-
ਪੀਐੱਮ ਮੋਦੀ ਨਾਲ ਗੱਲਬਾਤ ਦੌਰਾਨ ਵਲਾਦੀਮੀਰ ਪੁਤਿਨ ਨੇ ਭਰੋਸਾ ਦਿੱਤਾ ਸੀ ਕਿ ਭਾਰਤੀ ਵਿਦਿਆਰਥੀਆਂ ਨੂੰ ਜੰਗੀ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਕੇ ਭਾਰਤ ਭੇਜਣ ਲਈ ਸਾਰੀਆਂ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਰੂਸੀ ਫੌਜ ਇਸ ਦਿਸ਼ਾ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਭਾਰਤੀ ਵਿਦਿਆਰਥੀਆਂ ਦੇ ਤੁਰੰਤ ਬਚਾਅ ਲਈ ਰੂਸੀ ਫੌਜ ਵੱਲੋਂ ਖਾਰਕੀਵ ਤੋਂ ਰੂਸ ਤੱਕ ਇੱਕ ਸੁਰੱਖਿਅਤ ਗਲਿਆਰਾ ਬਣਾਉਣ ਦੀ ਗੱਲ ਵੀ ਕੀਤੀ। ਅਗਲੇ ਹੀ ਦਿਨ ਰੂਸ ਨੇ 6 ਘੰਟਿਆਂ ਲਈ ਜੰਗ ਰੋਕਣ ਲਈ ਸਹਿਮਤੀ ਪ੍ਰਗਟਾਈ ਹੈ।
ਕਈ ਵਿਦਿਆਰਥੀ ਅਜੇ ਵੀ ਖਾਰਕਿਵ ਵਿੱਚ ਫਸੇ ਹੋਏ ਹਨ
ਦੱਸ ਦਈਏ ਕਿ ਯੂਕਰੇਨ ਦੇ ਸ਼ਹਿਰ ਖਾਰਕਿਵ 'ਚ ਅਜੇ ਵੀ ਹਜ਼ਾਰਾਂ ਵਿਦਿਆਰਥੀ ਫਸੇ ਹੋਣ ਦੀ ਖਬਰ ਹੈ। ਦੱਸਿਆ ਗਿਆ ਕਿ ਭਾਰਤੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।