Ukraine-Russia War: ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਰੂਸ ਦੇ ਹਮਲੇ ਦਾ ਮੂੰਹ-ਤੋੜ ਜਵਾਬ ਦੇ ਰਿਹਾ ਹੈ। ਵਲਾਦੀਮੀਰ ਪੁਤਿਨ ਦੇ ਦੇਸ਼ ਦੇ ਸਾਹਮਣੇ ਯੂਕਰੇਨ ਆਸਾਨੀ ਨਾਲ ਹਾਰ ਨਹੀਂ ਮੰਨਦਾ। ਯੂਕਰੇਨ ਦੇ ਜਵਾਬ ਨੂੰ ਦੇਖਦੇ ਹੋਏ ਰੂਸ ਹੁਣ ਜੰਗ 'ਚ ਐੱਸ-400 ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਸਕਦਾ ਹੈ। ਇਸ ਦੇ ਲਈ ਰੂਸ 'ਚ ਵੀ ਅਭਿਆਸ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਅਭਿਆਸ ਨੋਵੋਸਿਬਿਰਸਕ ਖੇਤਰ 'ਚ ਚੱਲ ਰਿਹਾ ਹੈ।





ਦੱਸ ਦਈਏ ਕਿ ਐੱਸ-400 ਮਿਜ਼ਾਈਲ ਸਿਸਟਮ ਉਹੀ ਹਥਿਆਰ ਹੈ ਜੋ ਭਾਰਤ ਕੋਲ ਵੀ ਹੈ। ਉਸ ਨੇ ਇਸ ਨੂੰ ਰੂਸ ਤੋਂ ਹੀ ਖਰੀਦਿਆ ਸੀ। S-400 ਇੱਕ ਲੰਬੀ ਦੂਰੀ ਦੀ ਸਤ੍ਹਾ-ਤੋਂ-ਹਵਾ ਮਿਜ਼ਾਈਲ (LR-SAM) ਪ੍ਰਣਾਲੀ ਹੈ, ਜੋ ਰੂਸ ਦੇ ਅਲਮਾਜ਼-ਐਂਟੀ  ਵੱਲੋਂ ਵਿਕਸਤ ਕੀਤੀ ਗਈ ਹੈ। ਇਸ ਵਿੱਚ ਸਟੀਲਥ ਲੜਾਕੂ ਜਹਾਜ਼, ਬੰਬਾਰ, ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਇੱਥੋਂ ਤੱਕ ਕਿ ਮਾਨਵ ਰਹਿਤ ਹਵਾਈ ਵਾਹਨਾਂ ਸਮੇਤ ਕਈ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ।

ਐੱਸ-400 ਮਿਜ਼ਾਈਲ ਸਿਸਟਮ ਵਿੱਚ ਚਾਰ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਸ਼ਾਮਲ ਹਨ, ਜੋ 400 ਕਿਲੋਮੀਟਰ ਦੀ ਰੇਂਜ ਤੱਕ ਦੇ ਟੀਚਿਆਂ ਨੂੰ ਮਾਰ ਸਕਦੀਆਂ ਹਨ। ਇਸ ਵਿੱਚ ਦੋ ਵੱਖਰੇ ਰਾਡਾਰ ਸਿਸਟਮ ਵੀ ਹਨ, ਜੋ 600 ਕਿਲੋਮੀਟਰ ਦੀ ਰੇਂਜ ਤੱਕ ਦੇ ਹਵਾਈ ਟੀਚਿਆਂ ਦਾ ਪਤਾ ਲਗਾ ਸਕਦੇ ਹਨ ਤੇ ਨਾਲ ਹੀ 80 ਹਵਾਈ ਟੀਚਿਆਂ ਨੂੰ ਮਾਰ ਸਕਦੇ ਹਨ।


ਇਹ ਵੀ ਪੜ੍ਹੋ : Russia Ukraine War: ਰੂਸ-ਯੂਕਰੇਨ ਜੰਗ ਵਿਚਾਲੇ ਸ਼ੁਰੂ ਹੋਈ ‘ਕੈਟ ਵਾਰ’, ਰੂਸੀ ਬਿੱਲੀਆਂ ਦੇ ਦਰਾਮਦ 'ਤੇ ਵੀ ਰੋਕ, ਕਿਸੇ ਵੀ ਸ਼ੋਅ 'ਚ ਨਹੀਂ ਹੋ ਸਕਣਗੀਆਂ ਸ਼ਾਮਲ