Russia-Ukraine War: ਯੁਕਰੇਨ ਅਤੇ ਰੂਸ ਵਿਚਾਲੇ ਜੰਗ 5ਵੇਂ ਦਿਨ ਵੀ ਜਾਰੀ ਹੈ ਜਿੱਥੇ ਸੈਂਕੜੇ ਬੇਕਸੂਰ ਜਾਨਾਂ ਇਸ ਜੰਗ 'ਚ ਆਪਣੀ ਜਾਨ ਗਵਾ ਚੁੱਕੀਆਂ ਹਨ ਉੱਥੇ ਹੀ ਹੁਣ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਵੀ ਰੂਸੀ ਸੈਨਿਕਾਂ ਨੇ ਤਬਾਹ ਕਰ ਦਿੱਤਾ ਹੈ। ਕਿਯੇਵ ਨੇੜੇ ਏਅਰਫੀਲਡ 'ਤੇ ਰੂਸੀ ਫੌਜੀਆਂ ਨੇ ਜਹਾਜ਼ ਨੂੰ ਢੇਰ ਕਰ ਦਿੱਤਾ ।
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਐਤਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। ਦਰਅਸਲ ਏਐਨ-225 'ਮ੍ਰਿਯਾ' ਜਿਸ ਨੂੰ ਯੂਕਰੇਨ 'ਚ 'ਡ੍ਰੀਮ' ਕਿਹਾ ਜਾਂਦਾ ਹੈ, ਨੂੰ ਯੂਕਰੇਨ ਦੀ ਏਅਰੋਨਾਟਿਕਸ ਕੰਪਨੀ ਐਂਟੋਨੋਵ ਨੇ ਬਣਾਇਆ ਸੀ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਏਅਰਕ੍ਰਾਫਟ ਮੰਨਿਆ ਜਾਂਦਾ ਸੀ। ਰੂਸੀ ਗੋਲੀਬਾਰੀ ਕਾਰਨ ਕਿਯੇਵ ਦੇ ਬਾਹਰ ਹੋਸਟੋਮੇਲ ਹਵਾਈ ਅੱਡੇ 'ਤੇ ਜਹਾਜ਼ ਕਥਿਤ ਤੌਰ 'ਤੇ ਸੜ ਗਿਆ।