ਨਿਊਜ਼ੀਲੈਂਡ: ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਇੱਕ ਮਸਜਦਿ ‘ਚ ਭਿਆਨਕ ਗੋਲ਼ੀਬਾਰੀ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਕਤ ਨੌਜਵਾਨ ਨੇ ਹਮਲਾਵਰ ਦੀ ਬੰਦੂਕ ਖੋਹ ਕਈ ਲੋਕਾਂ ਦੀ ਜਾਨ ਬਚਾਈ। ਹਮਲੇ ‘ਚ ਬਚੇ ਵਿਅਕਤੀ ਨੇ ਨਿਊਜ਼ੀਲੈਂਡ ਦੇ ਹੈਰਾਲਡ ਅਖ਼ਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇੱਕ ਆਦਮੀ ਨੇ ਹਮਲਾਵਰ ਦੀ ਬੰਦੂਕ ਖੋਹ ਲਈ ਅਤੇ ਮਸਜਿਦ ‘ਚ ਮੌਜੂਦ ਕਈ ਲੋਕਾਂ ਦੀ ਜਾਨ ਬਚਾਈ।

ਇਸ ਦਹਿਸ਼ਤੀ ਹਮਲੇ ਦੇ ਪੀੜਤ ਨੇ ਦੱਸਿਆ ਕਿ ਮਸਜਿਦ ਦੀ ਦੇਖ ਰੇਖ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਹਮਲਾਵਰ ਦੇ ਮੁੱਕਾ ਮਾਰ ਉਸ ਤੋਂ ਬੰਦੂਕ ਖੋਹੀ ਅਤੇ ਜਦੋਂ ਉਹ ਭੱਜਣ ਲੱਗਿਆ ਤਾਂ ਉਸ ਦਾ ਪਿੱਛਾ ਵੀ ਕੀਤਾ। ਪਰ ਹਮਲਾਵਰ ਮਸਜਿਦ ਦੇ ਬਾਹਰ ਖੜ੍ਹੀ ਕਾਰ ‘ਚ ਬੈਠ ਭੱਜ ਗਿਆ।

ਗੋਰੇ ਅੱਤਵਾਦੀ ਨੇ ਵੀਰਵਾਰ ਨੂੰ ਦੁਪਹਿਰ ਦੀ ਨਮਾਜ਼ ਦੌਰਾਨ ਸੈਂਟਰਲ ਕ੍ਰਾਈਸਟਚਰਚ ‘ਚ ਇੱਕ ਹੋਰ ਮਸਜਿਦ ਅਲ ਨੂਰ ‘ਤੇ ਹਮਲਾ ਕੀਤਾ, ਜਿਸ 'ਚ 41 ਲੋਕਾਂ ਦੀ ਮੌਤ ਹੋ ਗਈ। ਲਿਨਵੁੱਡ ‘ਚ ਸਿਰਫ਼ ਸੱਤ ਕਿਲੋਮੀਟਰ ਦੂਰ ਇੱਕ ਹੋਰ ਮਸਜਿਦ ਵਿਚ ਸੱਤ ਹੋਰ ਮਾਰੇ ਗਏ ਸਨ। ਦਹਿਸ਼ਤਗਰਦੀ ਹਮਲੇ ‘ਚ ਕੁੱਲ 49 ਮੌਤਾਂ ਹੋਈਆਂ ਹਨ।