Birmingham Latest News: ਬਰਮਿੰਘਮ ਯੂਨੀਵਰਸਿਟੀ ਨੇ ਇੱਕ ਵਿਵਾਦਤ ਸੋਸ਼ਲ ਮੀਡੀਆ ਪੋਸਟ ਨੂੰ ਹਟਾ ਕੇ ਮੁਆਫੀ ਮੰਗੀ ਹੈ। ਇਸ ਪੋਸਟ ਵਿੱਚ ਇੰਝ ਲੱਗ ਰਿਹਾ ਸੀ ਜਿਵੇਂ ਸਿੱਖ ਵਿਦਿਆਰਥੀਆਂ ਨੂੰ ਮੁਸਲਮਾਨ ਸਮਝਣ ਦੀ ਭੁੱਲ ਹੋਈ ਹੈ। ‘ਬਰਮਿੰਘਮ ਮੇਲ’ ਦੀ ਖ਼ਬਰ ਅਨੁਸਾਰ ਯੂਨੀਵਰਸਿਟੀ ਵੱਲੋਂ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੀ ਸਿੱਖ ਸੁਸਾਇਟੀ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕਰਵਾਇਆ ਗਿਆ 20ਵਾਂ ‘ਲੰਗਰ ਆਨ ਕੈਂਪਸ’ ਪ੍ਰੋਗਰਾਮ ਇਸਲਾਮਿਕ ਜਾਗਰੂਕਤਾ ਹਫ਼ਤੇ ਦਾ ਹਿੱਸਾ ਸੀ।
ਯੂਨੀਵਰਸਿਟੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ 'ਚ ਲੰਗਰ ਦੀਆਂ ਤਸਵੀਰਾਂ 'ਡਿਸਕਵਰ ਇਸਲਾਮ ਵੀਕ' ਕੈਪਸ਼ਨ ਨਾਲ ਟੈਗ ਕੀਤੀਆਂ ਗਈਆਂ ਹਨ। ਸਿੱਖ ਪ੍ਰੈਸ ਐਸੋਸੀਏਸ਼ਨ ਦੇ ਬੁਲਾਰੇ ਜਸਵੀਰ ਸਿੰਘ ਨੇ ਕਿਹਾ, “ਇਹ ਨਾ ਸਿਰਫ਼ ਨਿਰਾਸ਼ਾਜਨਕ ਹੈ ਸਗੋਂ ਹੈਰਾਨੀਜਨਕ ਵੀ ਹੈ ਕਿ ਬਰਮਿੰਘਮ ਯੂਨੀਵਰਸਿਟੀ ਦੇ ਅਕਸ ਲਈ ਜ਼ਿੰਮੇਵਾਰ ਲੋਕ ਯੂਨੀਵਰਸਿਟੀ ਦੇ ਭਾਈਚਾਰਿਆਂ ਤੋਂ ਅਣਜਾਣ ਹਨ।”
ਯੂਨੀਵਰਸਿਟੀ ਦੀ ਇਸ ਗ਼ਲਤੀ ਨੂੰ ਐਸੋਸੀਏਸ਼ਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਜਾਗਰ ਕੀਤਾ ਹੈ। ਸਿੰਘ ਨੇ ਕਿਹਾ, "ਇਹ ਸਪੱਸ਼ਟ ਤੌਰ 'ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ ਅਤੇ ਸਿੱਖਿਆ ਦਾ ਮੁੱਦਾ ਹੈ। "ਸਿੱਖ ਦਹਾਕਿਆਂ ਤੋਂ ਬਰਮਿੰਘਮ ਯੂਨੀਵਰਸਿਟੀ ਦੇ ਭਾਈਚਾਰੇ ਦਾ ਅਹਿਮ ਹਿੱਸਾ ਰਹੇ ਹਨ।"
ਇਹ ਵੀ ਪੜ੍ਹੋ: ਭੁੱਖ ਅਤੇ ਗ਼ਰੀਬੀ ਨਾਲ ਨਜਿੱਠਣ ਲਈ ਭਾਰਤ ਨੇ IBSA ਫੰਡ ਨੂੰ ਦਿੱਤੇ 1 ਮਿਲੀਅਨ ਡਾਲਰ, ਜਾਣੋ ਕੀ ਹੈ ਇਹ
ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਯੂਨੀਵਰਸਿਟੀ ਦੀ ਇਸ ਗ਼ਲਤੀ ਨੂੰ 'ਹੈਰਾਨ ਕਰਨ ਵਾਲਾ' ਅਤੇ 'ਅਵਿਸ਼ਵਾਸਯੋਗ' ਦੱਸਿਆ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ, “ਯੂਨੀਵਰਸਿਟੀ ਇਸ (ਸੋਸ਼ਲ ਮੀਡੀਆ ਪੋਸਟ) ਨਾਲ ਲੋਕਾਂ ਨੂੰ ਹੋਈ ਠੇਸ ਲਈ ਦਿਲੋਂ ਮੁਆਫੀ ਮੰਗਦੀ ਹੈ।”
ਉਨ੍ਹਾਂ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਪੋਸਟ ਗ਼ਲਤ ਸੀ। ਇਸ ਨੂੰ ਪੋਸਟ ਕਰਨ ਤੋਂ ਤੁਰੰਤ ਬਾਅਦ ਗ਼ਲਤੀ ਦਾ ਪਤਾ ਲੱਗਿਆ ਅਤੇ ਇਸਨੂੰ ਤੁਰੰਤ ਹਟਾ ਦਿੱਤਾ ਗਿਆ। ਯੂਨੀਵਰਸਿਟੀ ਆਪਣੇ ਭਾਈਚਾਰੇ ਦੀ ਵਿਭਿੰਨਤਾ ਦਾ ਆਦਰ ਕਰਦੀ ਹੈ ਅਤੇ ਉਸ 'ਤੇ ਮਾਣ ਹੈ। ਉਹ ਸੁਆਗਤ ਕਰਨ ਵਾਲਾ ਅਤੇ ਸਮਾਵੇਸ਼ੀ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ।
ਅਸੀਂ ਸਿੱਧੇ ਤੌਰ 'ਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਮੁਆਫ਼ੀ ਮੰਗਣ ਅਤੇ ਉਨ੍ਹਾਂ ਦੇ ਵਿਚਾਰ ਮੰਗਣ ਲਈ ਸੰਪਰਕ ਕੀਤਾ ਹੈ।'' 20 ਸਾਲ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ ਪਹਿਲਾ ਲੰਗਰ ਲਗਾਇਆ ਗਿਆ ਸੀ। ਇਹ ਮਹੀਨਾ ਇਸ ਦਾ 20ਵਾਂ ਸਾਲ ਸੀ।
ਇਹ ਵੀ ਪੜ੍ਹੋ: Crime news: ਕੰਪਨੀ ਦੇ ਮਾਲਕ ਨੂੰ ਰੇਪ ਦੇ ਝੁੁੱਠੇ ਕੇਸ 'ਚ ਫਸਾਇਆ, ਫਿਰ ਪੁਲਿਸ ਨੇ ਇਦਾਂ ਸਿਖਾਇਆ ਸਬਕ