ਚੰਡੀਗੜ੍ਹ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ ਦਾੜੀ ਤੇ ਪੱਗ ਨਾਲ ਡਿਊਟੀ 'ਇਜਾਜ਼ਤ ਦਿੱਤੀ ਹੈ। ਇਸ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਬਾਜਵਾ ਨੇ ਕਿਹਾ ਹੈ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਨੇ ਸਿੱਖ ਪਰੰਪਰਾ ਨੂੰ ਸਨਮਾਣ ਦਿੱਤਾ ਹੈ ਤੇ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹੇਗਾ।
ਦੇਸ਼ ਦੀ ਏਅਰਫੋਰਸ ਵਿੱਚ ਧਰਮ ਦੇ ਆਧਾਰ 'ਤੇ ਇਹ ਇਸ ਤਰ੍ਹਾਂ ਦੀ ਛੂਟ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿੱਚ ਅਮਰੀਕੀ ਏਅਰਫੋਰਸ ਵਿੱਚ ਭਰਤੀ ਹੋਇਆ ਸੀ ਪਰ ਫੌਜ ਸ਼ਾਖਾ ਵੱਲੋਂ ਉਸ ਨੂੰ ਗਰੂਮਿੰਗ ਤੇ ਡ੍ਰੈਸ ਕੋਡ ਸਬੰਧੀ ਬਣਾਏ ਗਏ ਨਿਯਮ ਦੀ ਵਜ੍ਹਾ ਕਰਕੇ ਉਹ ਆਪਣੇ ਧਾਰਮਿਕ ਸਿਧਾਂਤ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ।
ਅਮਰੀਕੀ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟੇਰਨਜ਼ ਅਲਾਇੰਸ ਤੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਤੋਂ ਰਿਪੋਰਟ ਮਿਲਣ ਬਾਅਦ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਛੋਟ ਦੇ ਦਿੱਤੀ।
ਹਰਪ੍ਰੀਤਇੰਦਰ ਸਿੰਘ ਬਾਜਵਾ
ਅਮਰੀਕਾ 'ਚ ਸਿੱਖਾਂ ਨੂੰ ਵੱਡੀ ਰਾਹਤ
ਏਬੀਪੀ ਸਾਂਝਾ
Updated at:
07 Jun 2019 02:56 PM (IST)
ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ ਦਾੜੀ ਤੇ ਪੱਗ ਨਾਲ ਡਿਊਟੀ 'ਇਜਾਜ਼ਤ ਦਿੱਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -