ਟਰੰਪ ਦਾ ਦਾਅਵਾ 4 ਮਹੀਨੇ 'ਚ 27% ਟੁੱਟਿਆ ਚੀਨੀ ਬਾਜ਼ਾਰ
ਡੋਨਾਲਡ ਟਰੰਪ ਨੇ ਆਪਣੇ ਟਵਿੱਟਰ 'ਤੇ ਲਿਖਿਆ ਹੈ ਕਿ ਦਰਾਮਦ ਟੈਕਸ ਲਾਉਣ ਦੀ ਰਣਨੀਤੀ ਉਮੀਦ ਤੋਂ ਜ਼ਿਆਦਾ ਸਫ਼ਲ ਹੋ ਰਹੀ ਹੈ। ਉਨ੍ਹਾਂ ਲਿਖਿਆ ਕਿ ਪਿਛਲੇ ਚਾਰ ਮਹੀਨੇ ਦੌਰਾਨ ਚੀਨ ਵਿੱਚ ਕਿਹਾ ਕਿ ਬਾਜ਼ਾਰ 27% ਤਕ ਹੇਠਾਂ ਆ ਗਿਆ ਹੈ। ਟਰੰਪ ਨੇ ਇਹ ਵੀ ਲਿਖਿਆ ਹੈ ਕਿ ਅਮਰੀਕੀ ਸ਼ੇਅਰ ਬਾਜ਼ਾਰ ਪਹਿਲਾਂ ਦੇ ਮੁਕਬਾਲੇ ਜ਼ਿਆਦਾ ਮਜ਼ਬੂਤ ਹੋਏ ਹਨ। ਚੀਨ ਦਾ ਅਮਰੀਕਾ ਵਿਰੁੱਧ ਪ੍ਰਦਰਸ਼ਨ ਖ਼ਰਾਬ ਰਿਹਾ ਹੈ।
ਭਾਰਤ ਦੇ ਉਤਪਾਦਾਂ 'ਤੇ ਲੱਗਾ ਦਰਾਮਦ ਟੈਕਸ ਪਰ ਭਾਰਤ ਨੇ ਅਮਰੀਕੀ ਉਤਪਾਦਾਂ ਨੂੰ ਦਿੱਤੀ ਛੋਟ
ਅਮਰੀਕਾ ਨੇ ਭਾਰਤ ਤੋਂ ਮੰਗਵਾਏ ਜਾਣ ਵਾਲੇ ਸਟੀਲ ਤੇ ਕੁਝ ਐਲੂਮੀਨੀਅਮ ਉਤਪਾਦਾਂ 'ਤੇ ਵੀ ਦਰਾਮਦ ਕਰ ਵਧਾਇਆ ਹੈ। ਹਾਲਾਂਕਿ, ਭਾਰਤ ਨੇ ਵੀ ਇਸ ਦੇ ਜਵਾਬ ਵਿੱਚ ਅਮਰੀਕਾ ਤੋਂ ਆਉਣ ਵਾਲੇ ਬਦਾਮ ਤੇ ਅਖਰੋਟ ਸਮੇਤ ਕੁੱਲ 30 ਵਸਤਾਂ 'ਤੇ ਚਾਰ ਅਗਸਤ ਤੋਂ ਦਰਾਮਦ ਫੀਸ ਲਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਨੂੰ 18 ਸਤੰਬਰ ਤਕ ਟਾਲ਼ ਦਿੱਤਾ ਗਿਆ ਹੈ। ਇਸੇ ਦੌਰਾਨ ਭਾਰਤ ਤੇ ਅਮਰੀਕਾ ਦੇ ਨੁਮਾਇੰਦੇ ਵਪਾਰਕ ਸਮਝੌਤਿਆਂ ਸਬੰਧੀ ਆਪਸੀ ਗੱਲਬਾਤ ਵੀ ਕਰਨਗੇ।