US Army :  ਅਮਰੀਕੀ ਫੌਜ ਦਾ ਵੀ-22 ਓਸਪ੍ਰੇ ਹੈਲੀਕਾਪਟਰ ਬੀਤੇ ਐਤਵਾਰ, 27 ਅਗਸਤ ਨੂੰ ਆਸਟ੍ਰੇਲੀਆ ਵਿੱਚ ਅਭਿਆਸ ਦੌਰਾਨ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ 23 ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਦੀ ਬਾਅਦ ਵਿੱਚ ਮੌਤ ਹੋ ਗਈ। ਬਾਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਦੱਸ ਦਈਏ ਕਿ ਜਵਾਨਾਂ ਨੂੰ ਬਚਾਉਣ ਲਈ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ। ਇਹ ਹਾਦਸਾ ਡਾਰਵਿਨ ਸ਼ਹਿਰ ਦੇ ਤਿਵੀ ਟਾਪੂ ਦੇ ਤੱਟ 'ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9:43 ਵਜੇ ਵਾਪਰਿਆ। ਫੌਜੀ ਅਭਿਆਸ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਸਨ।ਆਸਟ੍ਰੇਲੀਅਨ ਡਿਫੈਂਸ ਫੋਰਸ ਭਾਵ ADF ਨੇ ਦੱਸਿਆ ਕਿ ਇਸ ਸਮੇਂ ਅਸੀਂ ਸਿਰਫ ਸੈਨਿਕਾਂ ਨੂੰ ਬਚਾਉਣ 'ਤੇ ਧਿਆਨ ਦੇ ਰਹੇ ਹਾਂ। ਡਾਰਵਿਨ ਹਵਾਈ ਅੱਡੇ ਤੋਂ ਬਚਾਅ ਕਾਰਜ ਲਈ ਕੇਅਰ ਫਲਾਈਟ ਜੈੱਟ ਦੀ ਵਰਤੋਂ ਕੀਤੀ ਗਈ ਸੀ। ਕਈ ਸੈਨਿਕਾਂ ਨੂੰ ਇਲਾਜ ਲਈ ਰਾਇਲ ਡਾਰਵਿਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


 ਇਸ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਇਹ ਸਭ ਤੋਂ ਵੱਡਾ ਅਭਿਆਸ ਹੈ। ਇਸ ਅਭਿਆਸ ਵਿੱਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਦੀ ਰੱਖਿਆ ਬਲ ਮੁਤਾਬਕ ਕਰੈਸ਼ ਹੋਏ ਹੈਲੀਕਾਪਟਰ ਵਿਚ ਸਵਾਰ ਸਾਰੇ ਸੈਨਿਕ ਅਮਰੀਕੀ ਸਨ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਘਟਨਾ 'ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਇਸ ਹਾਦਸੇ ਨੂੰ ਦੁਖਦਾਈ ਦੱਸਿਆ।


 ਅਭਿਆਸ ਦੌਰਾਨ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਅਮਰੀਕਾ ਨਾਲ ਮਿਲਟਰੀ ਅਭਿਆਸ ਦੌਰਾਨ ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। MRH-900 Taipan ਹੈਲੀਕਾਪਟਰ ਹੈਮਿਲਟਨ ਟਾਪੂ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ। 


ਇਸ ਹੈਲੀਕਾਪਟਰ ਨੂੰ 1989 ਵਿੱਚ ਵਿਕਸਤ ਕੀਤਾ ਗਿਆ ਸੀ। ਉਸ ਸਮੇਂ ਇਸ ਦੇ ਪ੍ਰੋਗਰਾਮ ਦੀ ਲਾਗਤ ਲਗਭਗ 22 ਅਰਬ ਰੁਪਏ ਸੀ। ਹਾਲ ਹੀ ਦੇ ਦਿਨਾਂ 'ਚ ਇਸ ਦੇ ਕਰੈਸ਼ 'ਤੇ ਸਵਾਲ ਉੱਠ ਰਹੇ ਹਨ। ਇਸਦੀ ਸਭ ਤੋਂ ਵੱਡੀ ਖਾਸੀਅਤ Rolls Royce AE-1107C ਇੰਜਣ ਸੀ, ਜਿਸ ਦੀ ਵਜ੍ਹਾ ਨਾਲ ਗੇਅਰ ਬਦਲਦੇ ਹੀ ਸਪੀਡ ਵੱਧ ਜਾਂਦੀ ਹੈ। ਹੈਲੀਕਾਪਟਰ ਦੇ ਤਿੰਨ ਇੰਜਣਾਂ ਨੂੰ ਡਰਾਈਵ ਸ਼ਾਫਟਾਂ ਨਾਲ ਜੋੜਿਆ ਗਿਆ ਸੀ ਤਾਂ ਜੋ ਇੱਕ ਇੰਜਣ ਦੇ ਫੇਲ ਹੋਣ ਦੀ ਸਥਿਤੀ ਵਿੱਚ, ਬਾਕੀ ਇੰਜਣ ਉਸੇ ਰਫ਼ਤਾਰ ਨਾਲ ਕੰਮ ਕਰ ਸਕਣ। 


ਹੈਲੀਕਾਪਟਰ ਦੇ ਬੁਲੇਟਪਰੂਫ ਕਾਕਪਿਟ 'ਚ ਸ਼ੀਸ਼ੇ ਦਾ ਨਾਈਟ ਵਿਜ਼ਨ ਹੈ, ਜਿਸ ਕਰਕੇ ਪਾਇਲਟ ਲਾਈਟਾਂ ਚਾਲੂ ਕੀਤੇ ਬਿਨਾਂ ਹਨੇਰੇ 'ਚ ਵੀ ਹੇਠਾਂ ਦੇਖ ਸਕਦਾ ਹੈ। ਇਸ ਤੋਂ ਇਲਾਵਾ ਹੈਲੀਕਾਪਟਰ ਦੇ ਦੋਵੇਂ ਪਾਸੇ ਵਾਲੇ ਪੱਖੇ ਹਵਾ ਦੀ ਦਿਸ਼ਾ ਦੇ ਹਿਸਾਬ ਨਾਲ ਤਿੰਨ ਦਿਸ਼ਾਵਾਂ ਵਿਚ ਘੁੰਮ ਸਕਦੇ ਹਨ, ਜਿਸ ਨਾਲ ਹੈਲੀਕਾਪਟਰ ਦੀ ਰਫ਼ਤਾਰ ਬਰਕਰਾਰ ਰਹਿੰਦੀ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਬਚਾਅ ਤੋਂ ਇਲਾਵਾ ਸਮਾਂ ਆਉਣ 'ਤੇ ਦੁਸ਼ਮਣ ਦੇ ਹੈਲੀਕਾਪਟਰਾਂ ਜਾਂ ਹੋਰ ਹਥਿਆਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਉਹ ਐਮ-240 ਮਸ਼ੀਨ ਗਨ ਅਤੇ ਐਮ-2 ਮਸ਼ੀਨ ਗਨ, ਜੁਆਇੰਟ ਏਅਰ-ਟੂ-ਗਰਾਊਂਡ ਮਿਜ਼ਾਈਲਾਂ ਨਾਲ ਵੀ ਲੈਸ ਹਨ।