ਵਾਸ਼ਿੰਗਟਨ: ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਵੇਗੀ। ਅਜਿਹੇ 'ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵੇਂ ਹੀ ਸਿਆਸੀ ਪਾਰਟੀਆਂ ਦੋ ਮਿਲੀਅਨ ਤੋਂ ਜ਼ਿਆਦਾ ਭਾਰਤੀ ਅਮਰੀਕੀ ਵੋਟਰਾਂ ਨੂੰ ਆਪਣੇ ਵੱਲ ਉਤਸ਼ਾਹਿਤ ਕਰਨ ਦੀ ਪੂਰੀ ਤਿਆਰੀ ਕਰ ਰਹੀਆਂ ਹਨ।

Continues below advertisement


ਇਸ ਦਰਮਿਆਨ ਰਿਪਬਲਿਕਨ ਪਾਰਟੀ ਨੇ ਹਾਊਡੀ ਮੋਦੀ ਤੇ ਨਮਸਤੇ ਟਰੰਪ ਇਵੈਂਟਸ ਦਾ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਹਿਊਸਟਨ 'ਚ 'ਹਾਓਡੀ ਮੋਦੀ' ਪ੍ਰੋਗਰਾਮ ਅਤੇ ਅਹਿਮਦਾਬਾਦ 'ਚ 'ਨਮਸਤੇ ਟਰੰਪ' ਪ੍ਰੋਗਰਾਮ 'ਚ ਦੋਵੇਂ ਲੀਡਰਾਂ ਦੇ ਭਾਸ਼ਨ ਨੂੰ ਜੋੜ ਕੇ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ 'ਚਾਰ ਸਾਲ ਹੋਰ' ਟਾਈਟਲ ਦਿੱਤਾ ਗਿਆ ਹੈ।


ਇਨ੍ਹਾਂ ਦੋਵਾਂ ਪ੍ਰੋਗਰਾਮਾਂ 'ਚ ਟਰੰਪ ਅਤੇ ਮੋਦੀ ਨੇ ਇਕੱਠਿਆਂ ਭਾਰੀ ਭੀੜ ਨੂੰ ਸੰਬੋਧਨ ਕੀਤਾ ਸੀ। ਹੁਣ ਰਾਸ਼ਟਰਪਤੀ ਚੋਣ 'ਚ ਪ੍ਰਚਾਰ ਲਈ ਕਿੰਬਰਲੀ ਗੁਈਲਫਾਇਲ ਨੇ ਦੋਵਾਂ ਲੀਡਰਾਂ ਦਾ ਵੀਡੀਓ ਸ਼ੇਅਰ ਕੀਤਾ ਹੈ। ਕਿੰਬਰਲੀ ਨੇ ਲਿਖਿਆ 'ਅਮਰੀਕਾ ਦਾ ਭਾਰਤ ਨਾਲ ਇਕ ਖਾਸ ਰਿਸ਼ਤਾ ਹੈ। ਸਾਡੀ ਕੈਂਪੇਨ ਨੂੰ ਭਾਰਤੀ ਅਮਰੀਕੀਆਂ ਦਾ ਸਾਥ ਹੈ।'





ਇਹ ਵੀਡੀਓ ਹਾਓਡੀ ਮੋਦੀ ਦੇ ਈਵੈਂਟ ਨਾਲ ਸ਼ੁਰੂ ਹੁੰਦਾ ਹੈ ਜੋ 22 ਸਤੰਬਰ, 2019 ਨੂੰ ਟੈਕਸਾਸ ਦੇ ਹਿਊਸਟਨ 'ਚ ਕਰਵਾਇਆ ਗਿਆ ਸੀ। ਜਿੱਥੇ ਪੂਰੇ ਅਮਰੀਕਾ ਤੋਂ ਭਾਰਤੀ ਮੂਲ ਦੇ 50,000 ਲੋਕ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਵੀਡੀਓ 'ਚ ਨਮਸਤੇ ਟਰੰਪ ਪ੍ਰੋਗਰਾਮ ਦਾ ਹਿੱਸਾ ਦਿਖਾਇਆ ਜਾਂਦਾ ਹੈ। ਨਮਸਤੇ ਟਰੰਪ ਇਸ ਸਾਲ 24 ਫਰਵਰੀ ਨੂੰ ਅਹਿਮਦਾਬਾਦ 'ਚ ਕਰਵਾਇਆ ਗਿਆ ਸੀ।


ਚੋਣ ਅਭਿਆਨ ਲਈ ਜਾਰੀ ਕੀਤ ਵੀਡੀਓ 'ਚ ਟਰੰਪ ਬੋਲ ਰਹੇ ਹਨ ਕਿ ਅਮਰੀਕਾ, ਭਾਰਤ ਨੂੰ ਪਿਆਰ ਕਰਦਾ ਹੈ। ਅਮਰੀਕਾ, ਭਾਰਤ ਦਾ ਸਨਮਾਨ ਕਰਦਾ ਹੈ। ਅਮਰੀਕਾ ਹਮੇਸ਼ਾਂ ਭਾਰਤੀਆਂ ਦਾ ਵਫਾਦਾਰ ਰਹੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ