ਵਾਸ਼ਿੰਗਟਨ: ਅਮਰੀਕੀ ਕਾਂਗਰਸ 'ਚ ਡੋਨਾਲਡ ਟਰੰਪ ਸਮਰਥਕਾਂ ਦੇ ਹਮਲੇ ਤੋਂ ਬਾਅਦ ਟਰੰਪ 'ਤੇ ਮਹਾਂਦੋਸ਼ ਚਲਾਉਣ ਦੀ ਚਰਚਾ ਆਮ ਹੈ। ਇਸ ਦਰਮਿਆਨ ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਜੋ ਬਾਇਡਨ ਨੇ ਟਰੰਪ 'ਤੇ ਕਾਰਵਾਈ ਕਰਨ ਨੂੰ ਲੈਕੇ ਦਬਾਅ ਵਧਾ ਦਿੱਤਾ ਹੈ। ਉਨ੍ਹਾਂ ਨੇ ਬਿਨਾਂ ਨਾਂਅ ਲਏ ਇਕ ਟਵੀਟ ਕੀਤਾ, 'ਜਿਸ 'ਚ ਲਿਖਿਆ ਹੈ ਕਿ ਕਾਨੂੰਨ ਕਿਸੇ ਤਾਕਤਵਰ ਇਨਸਾਨ ਨੂੰ ਬਚਾਉਣ ਲਈ ਨਹੀਂ ਹੈ।'


ਜੋ ਬਾਇਡਨ ਨੇ ਕਿਹਾ, 'ਸਾਡਾ ਰਾਸ਼ਟਰਪਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਨਿਆਂ ਆਮ ਜਨਤਾ ਦੀ ਸੇਵਾ ਲਈ ਹੁੰਦਾ ਹੈ। ਕਿਸੇ ਤਾਕਤਵਰ ਇਨਸਾਨ ਨੂੰ ਬਚਾਉਣ ਲਈ ਨਹੀਂ। ਦਰਅਸਲ, ਡੋਨਾਲਡ ਟਰੰਪ ਦੇ ਬਹੁਤ ਸਮਰਥਕਾਂ ਨੇ ਹਾਲ ਹੀ 'ਚ ਅਮਰੀਕੀ ਸੰਸਦ ਭਵਨ 'ਚ ਹਿੰਸਾ ਤੇ ਜ਼ਬਰਦਸਤੀ ਤੋੜਫੋੜ ਕੀਤੀ ਸੀ। ਟਰੰਪ ਸਮਰਥਕਾਂ ਨੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਤਸਦੀਕ ਕਰ ਰਹੀ ਕਾਂਗਰਸ ਤੇ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਹਿੰਸਾ 'ਚ ਹੁਣ ਤਕ 5 ਲੋਕ ਮਾਰੇ ਗਏ ਹਨ। ਇਸ ਘਟਨਾ ਤੋਂ ਬਾਅਦ ਟਰੰਪ ਦੀ ਚੌਤਰਫਾ ਨਿੰਦਾ ਹੋ ਰਹੀ ਹੈ। ਉਨ੍ਹਾਂ 'ਤੇ ਮਹਾਂਦੋਸ਼ ਚਲਾਉਣ ਦੀ ਚਰਚਾ ਹੋ ਰਹੀ ਹੈ।'


ਟਰੰਪ ਮਹਾਂਦੋਸ਼


ਪ੍ਰਤੀਨਿਧੀ ਸਭਾ ਦੀ ਮੁਖੀ ਨੈਂਸੀ ਪੇਲੋਸੀ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਭੀੜ ਨੂੰ ਕੈਪਿਟਲ ਇਮਾਰਤ 'ਚ ਦਾਖਲ ਹੋਣ ਲਈ ਭੜਕਾਉਣ ਦੇ ਮਾਮਲੇ ਚ ਤਤਕਾਲ ਅਸਤੀਫਾ ਨਹੀਂ ਦਿੰਦੇ ਹਨ ਤਾਂ ਸਦਨ ਉਨ੍ਹਾਂ ਨੂੰ ਹਟਾਉਣ ਲਈ ਮਹਾਂਦੋਸ਼ ਲਿਆਉਣ ਸਬੰਧੀ ਪ੍ਰਕਿਰਿਆ ਦੇ ਨਾਲ ਅੱਗੇ ਵਧੇਗਾ। ਤਿੰਨ ਨਵੰਬਰ ਨੂੰ ਹੋਈਆਂ ਚੋਣਾਂ 'ਚ ਟਰੰਪ ਦੀ ਹਾਰ ਦੇ ਬਾਅਦ ਜੋ ਬਾਇਡਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਪੋਲੇਸੀ ਨੇ ਇਕ ਬਿਆਨ 'ਚ ਕਿਹਾ, 'ਮੈਂਬਰ ਉਮੀਦ ਕਰਦੇ ਹਨ ਕਿ ਟਰੰਪ ਤਤਕਾਲ ਅਸਤੀਫਾ ਦੇ ਦੇਣਗੇ। ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਰੂਲਸ ਕਮੇਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਸਦ ਜੇਮੀ ਰਸਕਿਨ ਦੇ 25ਵੇਂ ਸੋਧ 'ਤੇ ਮਹਾਂਦੋਸ਼ ਦੇ ਪ੍ਰਸਤਾਵ ਨਾਲ ਅੱਗੇ ਵਧਣ।'


ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਮਹਾਂਦੋਸ਼ ਪ੍ਰਕਿਰਿਆ ਤਤਕਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਾਂਸਦ ਕਅਯਾਲੀਈ ਕਹੇਲੇ ਨੇ ਕਿਹਾ ਕਿ ਉਹ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ। ਚਾਹੇ ਉਹ 25ਵੀਂ ਸੋਧ ਦੇ ਇਸਤੇਮਲ ਜ਼ਰੀਏ ਹੋਵੇ ਜਾਂ ਉਨ੍ਹਾਂ ਦੇ ਖਿਲਾਫ ਮਹਾਂਦੋਸ਼ ਦਾ ਚੌਥੀ ਧਾਰਾ ਲਾਉਣਾ ਹੋਵੇ। ਟਰੰਪ ਦੇ ਵਾਈਟ ਹਾਊਸ ਚ ਬਣੇ ਰਹਿਣ ਨਾਲ ਅਮਰੀਕਾ ਸੁਰੱਖਿਅਤ ਨਹੀਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ