Afghanistan News: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੇ ਨਿੱਕਲਣ ਨੂੰ ਲੈਕੇ ਵਾਈਟ ਹਾਊਸ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਫੌਜ ਦੀ ਵਾਪਸੀ ਦੇ ਫੈਸਲੇ 'ਤੇ ਕਾਇਮ ਹਾਂ, ਸਾਡੀ ਫੌਜ ਨੇ ਬਹੁਤ ਤਿਆਗ ਦਿੱਤਾ ਹੈ। ਹੁਣ ਅਸੀਂ ਹੋਰ ਆਪਣੀ ਫੌਜ ਦੀ ਜ਼ਿੰਦਗੀ ਜ਼ੋਖਿਮ 'ਚ ਨਹੀਂ ਪਾ ਸਕਦੇ। ਅਸੀਂ ਆਪਣੀ ਫੌਜ ਨੂੰ ਵਾਪਸ ਬੁਲਾ ਰਹੇ ਹਾਂ।'
ਜੋ ਬਾਇਡਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ 'ਤੇ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਿਨਾਂ ਲੜੇ ਦੇਸ਼ ਤੋਂ ਭੱਜ ਗਏ। ਦੇਸ਼ 'ਚ ਬਣੀ ਇਸ ਸਥਿਤੀ ਨੂੰ ਲੈਕੇ ਗਨੀ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗਨੀ ਕਿਵੇਂ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਹਾਲਾਤ 'ਚ ਛੱਡ ਕੇ ਭੱਜ ਸਕਦੇ ਹਨ।
ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਚਾਹੁੰਦੇ ਹਾਂ- ਜੋ ਬਾਇਡਨ
ਇਸ ਤੋਂ ਇਲਾਵਾ ਜੋ ਬਾਇਡਨ ਨੇ ਕਿਹਾ ਕਿ ਰਾਸ਼ਟਰੀ, ਸੁਰੱਖਿਆ ਟੀਮ ਤੇ ਮੈਂ ਅਫਗਾਨਿਸਤਾਨ 'ਚ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ। ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਵਪਾਸ ਲਿਆਉਣਾ ਚਾਹੁੰਦੇ ਹਾਂ। ਜਿਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੀ ਫੌਜ ਨੂੰ ਲੈਕੇ ਹੁਣ ਕਿਸੇ ਵੀ ਤਰ੍ਹਾਂ ਦਾ ਜ਼ੋਖਿਮ ਨਹੀਂ ਲਵਾਂਗੇ ਫੌਜ ਨੂੰ ਵਾਪਸ ਬੁਲਾਇਆ ਜਾਵੇਗਾ।
ਅਫਗਾਨਿਸਤਾਨ ਦੀ ਸਥਿਤੀ ਜਲਦ ਬਿਹਤਰ ਹੋਵੇ ਇਹ ਕਾਮਨਾ - ਬਾਇਡਨ
ਇਸ ਤੋਂ ਇਲਾਵਾ ਬਾਇਡਨ ਨੇ ਕਿਹਾ ਅਸੀਂ ਕਾਮਨਾ ਕਰਦੇ ਹਾਂ ਕਿ ਅਫਗਾਨਿਸਤਾਨ ਜਲਦ ਬਿਹਤਰ ਸਥਿਤੀ 'ਚ ਆਵੇ। ਅਫਗਾਨਿਸਤਾਨ 'ਚ ਮੌਜੂਦਾ ਹਾਲਾਤ ਬਹੁਤ ਖਰਾਬ ਹਨ। ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਮੇਤ ਦੇਸ਼ ਦੇ ਕਰੀਬ ਸਾਰੇ ਵੱਡੇ ਸੂਬਿਆਂ 'ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਫੁਲ ਏਸੀ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904