ਵਾਸ਼ਿੰਗਟਨ: ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਦੀ ਕੋਵਿਡ -19 ਜਾਂਚ ਰਿਪੋਰਟ ਨੈਗਟਿਵ ਆਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਮੁਢਲੇ ਦੇਖਭਾਲ ਕਰਨ ਵਾਲੇ ਡਾਕਟਰ ਵਲੋਂ ਦਿੱਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਕਰਮਿਤ ਹੋਣ ਦੀ ਖ਼ਬਰ ਤੋਂ ਅਗਲੇ ਦਿਨ ਜੋ ਬਾਈਡਨ ਅਤੇ ਉਨ੍ਹਾਂ ਦੀ ਪਤਨੀ ਦਾ ਵੀ ਕੋਵਿਡ-19 ਟੈਸਟ ਕੀਤਾ ਗਿਆ ਸੀ। ਬਾਈਡਨ ਦੀ ਮੁਹਿੰਮ ਟੀਮ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਡਾ ਕੇਵਿਨ ਓ'ਕੋਨੋਰ ਨੇ ਬਾਈਡਨ ਦੀ ਕੋਵਿਡ-19 ਦੀ ਜਾਂਚ ਰਿਪੋਰਟ ਨੈਗਟਿਵ ਦੱਸਿਆ।


ਦੱਸ ਦਈਏ ਕਿ ਬਾਈਡਨ ਇਸ ਹਫਤੇ ਦੀ ਸ਼ੁਰੂਆਤ 'ਚ ਟਰੰਪ ਨਾਲ 90 ਮਿੰਟ ਤੋਂ ਵੱਧ ਸਮੇਂ ਲਈ ਬਹਿਸ ਦੇ ਮੰਚ 'ਤੇ ਸੀ। ਅਜੇ ਇਹ ਅਸਪਸ਼ਟ ਹੈ ਕਿ ਬਾਈਡਨ ਦਿਨ ਦੇ ਬਾਅਦ ਪ੍ਰਚਾਰ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਬਾਈਡਨ ਨੇ ਚਿੰਤਾਜਨਕ ਸੰਦੇਸ਼ਾਂ ਲਈ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, 'ਮੈਨੂੰ ਉਮੀਦ ਹੈ ਕਿ ਇਹ ਭਵਿੱਖ ਵਿਚ ਮੈਨੂੰ ਯਾਦ ਦਿਵਾਏਗਾ ਕਿ ਸਾਨੂੰ ਮਾਸਕ ਪਹਿਨਣੇ ਪੈਣਗੇ, ਸਮਾਜਕ ਦੂਰੀ ਬਣਾਈ ਰੱਖਣੀ ਪਵੇਗੀ ਅਤੇ ਆਪਣੇ ਹੱਥ ਧੋਣੇ ਪੈਣਗੇ।'

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਡੋਨਾਲਡ ਟਰੰਪ ਦੇ ਸਮਰਥਕ ਅਕਸਰ ਮਾਸਕ ਦਾ ਵਿਰੋਧ ਕਰਦੇ ਰਹੇ ਹਨ। ਰਾਸ਼ਟਰਪਤੀ ਬਗੈਰ ਕਿਸੇ ਮਾਸਕ ਦੇ ਮੰਚ 'ਤੇ ਵੀ ਦਿਖਾਈ ਦਿੰਦੇ। ਅਜਿਹੀ ਸਥਿਤੀ ਵਿੱਚ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਕੋਰੋਨਾ ਦਾ ਸ਼ਿਕਾਰ ਹੋ ਗਿਆ।

Trump Corona Positive: ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ 'ਚ ਭਰਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904