US News: ਅਮਰੀਕਾ 'ਚ ਕੰਮ ਕਰਨ ਵਾਲੀ ਇਕ ਵੇਟਰੈੱਸ ਨੂੰ ਟਿਪ ਲੈਣ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਵੇਟਰੈੱਸ ਨੇ ਇਸ ਨਾਲ ਜੁੜੀ ਇੱਕ ਪੋਸਟ ਵੀ ਕੀਤੀ ਅਤੇ ਬਾਅਦ ਵਿੱਚ ਡਿਲੀਟ ਕਰ ਦਿੱਤੀ। ਵੇਟਰੈੱਸ ਨੂੰ ਕੋਈ ਛੋਟੀ-ਮੋਟੀ ਟਿੱਪ ਨਹੀਂ ਮਿਲੀ ਸੀ ਸਗੋਂ 8 ਲੱਖ ਰੁਪਏ ਦੀ ਟਿੱਪ ਮਿਲੀ ਸੀ। ਵੇਟਰੈੱਸ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਨੇ 2600 ਰੁਪਏ ਦਾ ਖਾਣਾ ਖਾਣ ਤੋਂ ਬਾਅਦ 8 ਲੱਖ ਰੁਪਏ ਦੀ ਟਿੱਪ ਦਿੱਤੀ ਸੀ।


ਰੈਸਟੋਰੈਂਟਾਂ ਵਿੱਚ ਟਿੱਪ ਦੇਣ ਦਾ ਰਿਵਾਜ ਪੂਰੀ ਦੁਨੀਆ ਵਿੱਚ ਹੈ, ਜਦੋਂ ਲੋਕਾਂ ਨੂੰ ਰੈਸਟੋਰੈਂਟ ਵਿੱਚ ਚੰਗੀ ਸਰਵਿਸ ਮਿਲਦੀ ਹੈ, ਤਾਂ ਉਹ ਟਿੱਪ ਦਿੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਟਿੱਪ ਦੇਣ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ 'ਚ ਕੰਮ ਕਰਨ ਵਾਲੇ ਲੋਕਾਂ ਦਾ ਮਨੋਬਲ ਵਧਦਾ ਹੈ ਅਤੇ ਉਹ ਲੋਕਾਂ ਦੀ ਖੁਸ਼ੀ ਨਾਲ ਸੇਵਾ ਕਰਦੇ ਹਨ। ਹਾਲਾਂਕਿ ਅਮਰੀਕਾ 'ਚ ਟਿੱਪ ਲੈਣਾ ਇਕ ਵੇਟਰੈੱਸ ਨੂੰ ਮਹਿੰਗਾ ਪੈ ਗਿਆ।


ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਿਸ਼ੀਗਨ ਦੀ ਰਹਿਣ ਵਾਲੀ ਲਿੰਸੇ ਬੋਇਡ ਨਾਂ ਦੀ ਵੇਟਰੈੱਸ ਨੇ ਆਪਣੇ ਨਾਲ ਵਾਪਰੀ ਘਟਨਾ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਵੇਟਰੈੱਸ ਨੇ ਦੱਸਿਆ ਕਿ ਇੱਕ ਦਿਨ ਇੱਕ ਅੱਧਖੜ ਉਮਰ ਦਾ ਵਿਅਕਤੀ ਰੈਸਟੋਰੈਂਟ ਵਿੱਚ ਖਾਣਾ ਖਾਣ ਆਇਆ ਸੀ, ਉਸਨੇ ਕੁੱਝ ਆਰਡਰ ਕੀਤਾ ਅਤੇ ਮੈਂ ਉਸਨੂੰ ਖਾਣਾ ਪਰੋਸਿਆ। 


ਇਹ ਵੀ ਪੜ੍ਹੋ: Farmers Protest: ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ 'ਤੇ ਮੰਥਨ! ਖੇਤੀ ਮਾਹਿਰਾਂ ਤੋਂ ਵੀ ਮੰਗੀ ਰਾਏ


ਖਾਣੇ ਦਾ ਬਿੱਲ 2600 ਰੁਪਏ ਸੀ, ਜੋ ਉਸ ਨੇ ਅਦਾ ਕੀਤਾ ਅਤੇ ਜਾਣ ਵੇਲੇ ਉਸ ਨੇ 8 ਲੱਖ ਰੁਪਏ ਦੀ ਟਿੱਪ ਦਿੱਤੀ। ਵਿਅਕਤੀ ਨੇ ਵੇਟਰੈੱਸ ਨੂੰ ਕਿਹਾ ਕਿ ਉਹ ਟਿੱਪ ਬਾਰੇ ਕਿਸੇ ਨੂੰ ਨਾ ਦੱਸੇ । ਇਸ ਤੋਂ ਬਾਅਦ ਲਿੰਸੇ ਬੌਇਡ ਬਹੁਤ ਖੁਸ਼ ਹੋਈ ਅਤੇ ਉਸਨੇ ਬਾਕੀ ਕਰਮਚਾਰੀਆਂ ਵਿੱਚ ਬਰਾਬਰ ਪੈਸੇ ਵੰਡ ਦਿੱਤੇ।


ਜਦੋਂ ਵੇਟਰੈੱਸ ਨੇ ਇਹ ਗੱਲ ਰੈਸਟੋਰੈਂਟ ਮੈਨੇਜਮੈਂਟ ਨੂੰ ਦੱਸੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਹੈਰਾਨ ਹੋ ਕੇ ਵੇਟਰੈੱਸ ਨੇ ਫੇਸਬੁੱਕ 'ਤੇ ਪੋਸਟ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਮਿਲ ਕੇ ਖਾਣਾ ਅਪਰਾਧ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਮੈਨੇਜਮੈਂਟ ਨੇ ਦੱਸਿਆ ਕਿ ਉਸ ਨੂੰ ਟਿੱਪ ਲੈਣ ਕਰਕੇ ਨੌਕਰੀ ਤੋਂ ਨਹੀਂ ਕੱਢਿਆ ਗਿਆ। ਟਿੱਪ ਦਾ ਟੈਕਸ ਨਾ ਦੇਣ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਵੇਟਰੈੱਸ ਨੇ ਹੁਣ ਫੇਸਬੁੱਕ ਤੋਂ ਆਪਣੀ ਪੋਸਟ ਹਟਾ ਦਿੱਤੀ ਹੈ।


ਇਹ ਵੀ ਪੜ੍ਹੋ: Pakistan: ਲਾਹੌਰ ਦੇ ਅੰਡਰਵਰਲਡ DON ਅਮੀਰ ਬਲਾਜ ਟੀਪੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਹਮਲਾਵਰਾਂ ਦਾ ਵੀ ਕੀਤਾ ਇਹ ਹਾਲ